News

ਕਿਸਾਨ ਆਗੂਆਂ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ ਅਮਿਤ ਸ਼ਾਹ ਨੂੰ ਪੁੱਛਾਂਗੇ ਖੇਤੀ ਕਾਨੂੰਨ ਰੱਦ ਹੋਣਗੇ ਜਾਂ ਨਹੀਂ

ਦਿੱਲੀ ‘ਚ ਖੇਤੀ ਕਾਨੂੰਨਾਂ ਖਿਲਾਫ਼ ਡੱਟੇ ਕਿਸਾਨਾਂ ਦਾ ਹਰ ਵਰਗ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਈ ਵੱਡੀਆਂ ਹਸਤੀਆਂ ਆਪਣੇ ਐਵਾਰਡ ਵਾਪਿਸ ਕਰ ਰਹੀਆ ਹਨ। ਕਿਸਾਨ ਆਗੂਆਂ ਨੇ ਭਾਰਤ ਬੰਦ ਸਫ਼ਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਤਾਂ ਆਪਣੀਆਂ ਮੰਗਾਂ ਤੇ ਸਿਰਫ ‘ਹਾਂ’ ਜਾਂ ‘ਨਹੀਂ’ ’ਚ ਜਵਾਬ ਮੰਗਣਗੇ।

ਕਿਸਾਨ ਆਗੂਆਂ ਦਾ ਇਕ ਸਮੂਹ ਮੰਗਲਵਾਰ ਸ਼ਾਮ ਨੂੰ ਸ਼ਾਹ ਨਾਲ ਮੁਲਾਕਾਤ ਕਰੇਗਾ। ਕੱਲ੍ਹ ਯਾਨੀ ਬੁੱਧਵਾਰ ਨੂੰ ਉਹਨਾਂ ਦੀ ਕੇਂਦਰੀ ਮੰਤਰੀਆਂ ਨਾਲ 6ਵੇਂ ਦੌਰ ਦੀ ਵਾਰਤਾ ਹੋਵੇਗੀ। ਕਿਸਾਨ ਆਗੂ ਆਰਐਸ ਮਾਨਸਾ ਨੇ ਸਿੰਘੂ ਬਾਰਡਰ ਤੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਵਿੱਚ ਕੋਈ ਰਸਤਾ ਨਹੀਂ ਹੈ।

ਅਸੀਂ ਅੱਜ ਦੀ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਿਰਫ਼ ‘ਹਾਂ’ ਜਾਂ ‘ਨਹੀਂ’ ਵਿੱਚ ਜਵਾਬ ਦੇਣ ਲਈ ਕਹਾਂਗਾ। ਮਾਨਸਾ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਭਾਰਤ ਬੰਦ ਦੇ ਸਾਹਮਣੇ ਝੁੱਕ ਗਈ ਹੈ। ਇਕ ਹੋਰ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਭਾਰਤ ਬੰਦ ਸਫ਼ਲ ਰਿਹਾ ਅਤੇ ਕੇਂਦਰ ਸਰਕਾਰ ਨੂੰ ਹੁਣ ਪਤਾ ਹੈ ਕਿ ਉਸ ਕੋਲ ਕੋਈ ਰਸਤਾ ਨਹੀਂ ਹੈ।

ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ 25 ਸੂਬਿਆਂ ਵਿੱਚ ਕਰੀਬ 10 ਹਜ਼ਾਰ ਥਾਵਾਂ ਤੇ ਬੰਦ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਦਰਸ਼ਕਾਰੀ ਬੁਰਾੜੀ ਮੈਦਾਨ ਵਿੱਚ ਨਹੀਂ ਜਾਣਗੇ, ਕਿਉਂ ਕਿ ਇਹ ਇਕ ਖੁੱਲ੍ਹੀ ਜੇਲ੍ਹ ਹੈ। ਉਹਨਾਂ ਕਿਹਾ ਕਿ ਸਰਕਾਰ ਕੀ ਚਾਹੁੰਦੀ ਹੈ ਇਹ ਤਾਂ ਅੱਜ ਦੀ ਬੈਠਕ ਵਿੱਚ ਹੀ ਪਤਾ ਲੱਗ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top