News

ਕਿਸਾਨ ਆਗੂਆਂ ਦੀ ਅਗਵਾਈ ’ਚ ਪੰਜਾਬ ਦੇ ਟੋਲ ਪਲਾਜ਼ਿਆਂ ’ਤੇ ਚਲ ਰਹੇ ਨੇ ਧਰਨੇ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਲੁਧਿਆਣਾ ਪਹੁੰਚੇ ਹਨ। ਇਸ ਮੌਕੇ ਉਹਨਾਂ ਕਿਹਾ ਕਿ ਟੋਲ ਪਲਾਜ਼ਿਆਂ ਵੱਲੋਂ ਦੁੱਗਣੀ ਫ਼ੀਸ ਦੇ ਮਾਮਲੇ ਵਿੱਚ ਅਗਲੇ ਹੁਕਮਾਂ ਤੱਕ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਵੀ ਬੰਦ ਰੱਖਿਆ ਜਾਵੇਗਾ।

ਕਾਲਾਝਾੜ ਟੋਲ ਪਲਾਜ਼ਾ ਬਲਾਕ ਭਵਾਨੀਗੜ੍ਹ ਦਾ ਅੱਜ ਦਾ ਭਾਰੀ ਇਕੱਠ ਹੋਇਆ ਹੈ। ਉਹਨਾਂ ਕਿਹਾ ਕਿ, ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਦਸੰਬਰ ਤੋਂ ਟੋਲ ਪਲਾਜ਼ੇ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ ਪਰ ਰੇਟਾਂ ਵਿੱਚ ਵਾਧਾ ਹੋਣ ਕਾਰਨ ਅਗਲੀ ਮੀਟਿੰਗ ਤੱਕ ਬਾਕੀ ਟੋਲ ਪਲਾਜ਼ਿਆਂ ਵਾਂਗ ਲਾਡੋਵਾਲ ਟੋਲ ਪਲਾਜ਼ਾ ਵੀ ਬੰਦ ਰਹੇਗਾ। ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਲੇਟ ਮੰਨੀਆਂ ਹਨ ਤਾਂ ਕਰਕੇ ਸਰਕਾਰ ਨੂੰ ਘਾਟਾ ਪਿਆ ਹੈ।

Click to comment

Leave a Reply

Your email address will not be published.

Most Popular

To Top