News

ਕਿਸਾਨ ਅੰਦੋਲਨ ਬੰਦ ਕਰਵਾ ਕੇ ਸੜਕਾਂ ਕਰਵਾਉਂਗੀ ਖਾਲੀ: ਰਾਗਨੀ ਤਿਵਾੜੀ

ਕਿਸਾਨਾਂ ਦਾ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅੰਦੋਲਨ ਦੀ ਚਰਚਾ ਦੇਸ਼ ਵਿਦੇਸ਼ ‘ਚ ਹੋ ਰਹੀ ਹੈ। ਮੰਨਿਆ ਜਾ ਰਿਹਾ ਕਿ ਕਿਸਾਨ ਦਿੱਲੀ ‘ਚ ਸ਼ਾਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਨ। ਪਰ ਉੱਥੇ ਹੀ ਕੁੱਝ ਲੋਕਾਂ ਵੱਲੋਂ ਕਿਸਾਨੀ ਅੰਦੋਲਨ ਨੂੰ ‘ਹਾਈਜੈਕ’ ਕਰਨ ਦੇ ਦੋਸ਼ ਲਾਏ ਜਾ ਰਹੇ ਹਨ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਰਾਗਨੀ ਤਿਵਾੜੀ ਨਾਮ ਦੀ ਔਰਤ ਵੱਲੋਂ ਕਿਸਾਨੀ ਅੰਦੋਲਨ ਨੂੰ ਖਾਲਿਸਤਾਨੀਆਂ ਦਾ ਅੰਦੋਲਨ ਕਿਹਾ ਜਾ ਰਿਹਾ ਹੈ। ਇੰਨਾ ਹੀ ਨਹੀਂ ਉਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਕੇਂਦਰ ਸਰਕਾਰ 16 ਦਸੰਬਰ ਤੱਕ ਕਿਸਾਨੀ ਅੰਦੋਲਨ ਨੂੰ ਖ਼ਤਮ ਨਹੀਂ ਕਰਦੀ ਤਾਂ ਉਸ ਵੱਲੋਂ ਕਿਸਾਨਾਂ ਦਾ ਅੰਦੋਲਨ ਬੰਦ ਕਰਵਾਇਆਂ ਜਾਵੇਗਾ ਅਤੇ ਨਾਲ ਹੀ ਦਿੱਲੀ ਦੇ ਸਾਰੇ ਰਸਤੇ ਖਾਲੀ ਕਰਵਾਏ ਜਾਣਗੇ।

ਉੱਥੇ ਹੀ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰਾਗਿਆ ਨੇ ਇਲਜ਼ਾਮ ਲਾਇਆ ਕਿ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਲੋਕ ਕਿਸਾਨ ਨਹੀਂ ਸਗੋਂ ਕਿਸਾਨਾਂ ਦੇ ਭੇਸ ‘ਚ ਵਿਰੋਧੀਆਂ ਵੱਲੋਂ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ‘ਚ ਕੋਈ ਸੋਧ ਕਰਨ ਦੀ ਲੋੜ ਨਹੀਂ ਹੈ।

ਇਹ ਕਾਨੂੰਨ ਕਿਸਾਨਾਂ ਲਈ ਫਾਇਦੇਮੰਦ ਹਨ। ਦੱਸ ਦੇਈਏ ਕਿਸਾਨਾਂ ਦਾ 18ਵੇਂ ਦਿਨ ਵੀ ਦਿੱਲੀ ‘ਚ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਿਸ ਲਵੇ ਅਤੇ ਉਹਨਾਂ ਵੱਲੋਂ ਸੰਘਰਸ਼ ਨੂੰ ਦਿਨੋਂ ਦਿਨ ਤੇਜ਼ ਕੀਤਾ ਜਾ ਰਿਹਾ ਹੈ ਪਰ ਉੱਥੇ ਹੀ ਕਈ ਬੀਜੇਪੀ ਲੀਡਰਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਹਾਈਜੈਕ ਕਰਨ ਦੇ ਦੋਸ਼ ਲਾਏ ਜਾ ਰਹੇ ਨੇ ਅਤੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਖੇਤੀ ਕਾਨੂੰਨ ਕਿਸੇ ਵੀ ਹਾਲਤ ‘ਚ ਵਾਪਿਸ ਨਹੀਂ ਹੋਣਗੇ।  
 

Click to comment

Leave a Reply

Your email address will not be published. Required fields are marked *

Most Popular

To Top