News

ਕਿਸਾਨ ਅੰਦੋਲਨ ਦੌਰਾਨ ਖੇਤੀ ਮੰਤਰੀ ਨੇ ਕੀਤਾ ਵੱਡਾ ਐਲਾਨ

ਕਿਸਾਨ ਅਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਲਗਾਤਾਰ ਡਟੇ ਹੋਏ ਹਨ। ਉੱਧਰ ਸਰਕਾਰ ਇਸ ਮੁੱਦੇ ਨੂੰ ਲੈ ਕੇ ਕੋਈ ਜ਼ਿਆਦਾ ਹਿਲ-ਜੁਲ ਨਹੀਂ ਕਰ ਰਹੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਵੱਡਾ ਐਲਾਨ ਕੀਤਾ ਹੈ ਕਿ ਸਰਕਾਰ ਕਿਸਾਨਾਂ ਦਾ ਡਾਟਾ ਬੈਂਕ ਜਲਦ ਤਿਆਰ ਕਰੇਗੀ।

ਇਸ ਨਾਲ ਮਿੱਟੀ ਦੀ ਜਾਂਚ, ਹੜ੍ਹ ਦੀ ਚੇਤਾਵਨੀ, ਸੈਟੇਲਾਈਟ ਦੀਆਂ ਤਸਵੀਰਾਂ ਤੇ ਜ਼ਮੀਨ ਦੇ ਮਾਲੀਆ ਰਿਕਾਰਡ ਦੀ ਜਾਣਕਾਰੀ ਘਰ ਬੈਠੇ ਮਿਲੇਗੀ। ਤੋਮਰ ਇਲੈਟਸ ਟੈਕਟੋਮੀਡੀਆ ਦੀ ਤਿੰਨ ਰੋਜ਼ਾ ਨੌਲੇਜ ਐਕਸਚੇਂਜ਼ ਸਮਿੱਟ ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕਰਨ ਪਹੁੰਚੇ ਹਨ।

ਖੇਤੀ ਮੰਤਰੀ ਨੇ ਦਾਅਵਾ ਕੀਤਾ ਕਿ ਆਤਮ ਨਿਰਭਰ ਭਾਰਤ ਮੁਹਿੰਮ ਅਧੀਨ ਇਕ ਲੱਖ ਕਰੋੜ ਰੁਪਏ ਦੇ ਖੇਤੀ ਬੁਨਿਆਦੀ ਢਾਂਚਾ ਫੰਡ ਦੀ ਇਤਿਹਾਸਿਕ ਸ਼ੁਰੂਆਤ ਹੋ ਚੁੱਕੀ ਹੈ। ਇਸ ਦਾ ਇਸਤੇਮਾਲ ਪਿੰਡਾਂ ਵਿੱਚ ਖੇਤੀਬਾੜੀ ਬਣਤਰ ਤਿਆਰ ਕਰਨ ਵਿੱਚ ਕੀਤਾ ਜਾਵੇਗਾ।

ਇਸ ਫੰਡ ਤੋਂ ਕੋਲਡ ਸਟੋਰੇਜ਼, ਵੇਅਰ ਹਾਊਸ, ਸਾਇਲੋ, ਗ੍ਰੇਡਿੰਗ ਤੇ ਪੈਕਜਿੰਗ ਯੂਨਿਟਸ ਲਾਉਣ ਲਈ ਲੋਨ ਦਿੱਤਾ ਜਾਵੇਗਾ। ਦਸ ਦਈਏ ਕਿ ਪੰਜਾਬ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਲਗਾਤਾਰ ਲੋਕ ਦਿੱਲੀ ਵੱਲ ਵਧ ਰਹੇ ਹਨ। ਉੱਥੇ ਹੀ ਕਿਸਾਨ ਅੰਦੋਲਨ ਨੇ ਹੋਰ ਵਿਸ਼ਾਲ ਰੂਪ ਧਾਰ ਲਿਆ ਹੈ ਜਦੋਂ ਪੰਜਾਬ ਤੋਂ ਲੱਖਾਂ ਲੋਕ ਦਿੱਲੀ ਦੀ ਹੱਦ ਤੇ ਜਾ ਪਹੁੰਚੇ ਹਨ।

ਇਹਨਾਂ ਵਿੱਚੋਂ ਸਭ ਤੋਂ ਵੱਡਾ ਜੱਥਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੀ। ਇਹ ਜੱਥੇਬੰਦੀਆਂ 32 ਕਿਸਾਨ ਸੰਘਰਸ਼ ਨੂੰ ਭਖਾਇਆ ਹੋਇਆ ਹੈ। ਜੱਥੇਬੰਦੀਆਂ ਦੇ ਜੱਥੇ ਵਿੱਚ ਪੰਜਾਬ ਤੇ ਹਰਿਆਣਾ ਵਿੱਚੋਂ ਆਪ ਮੁਹਾਰੇ ਕਿਸਾਨ ਜੁੜਦੇ ਗਏ ਤੇ ਦਿੱਲੀ ਤਕ ਪਹੁੰਚਦਿਆਂ ਇਹ ਕਾਫ਼ਲਾ 30 ਕਿਲੋਮੀਟਰ ਲੰਬਾ ਹੋ ਗਿਆ।

ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਇੱਥੋਂ ਰਵਾਨਾ ਹੋਇਆ ਕਰੀਬ ਇੱਕ ਲੱਖ ਕਿਸਾਨਾਂ ਦਾ ਜੱਥਾ ਸ਼ਨੀਵਾਰ ਦਿੱਲੀ ਪਹੁੰਚ ਗਿਆ ਹੈ।

ਇਸ ਕਾਫ਼ਲੇ ਨੇ ਸ਼ਾਹਬਾਦ ਦੇ ਗੁਰਦੁਆਰਾ ਡੇਰਾ ਬਾਬਾ ਦਲੇਰ ਸਿੰਘ ਵਿੱਚ ਰਾਤ ਦਾ ਪੜਾਅ ਕੀ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਇੱਥੋਂ ਰਵਾਨਾ ਹੋਇਆ ਕਰੀਬ ਇੱਕ ਲੱਖ ਕਿਸਾਨਾਂ ਦਾ ਜਥਾ ਸ਼ਨੀਵਾਰ ਦਿੱਲੀ ਪਹੁੰਚ ਗਿਆ ਹੈ।

Click to comment

Leave a Reply

Your email address will not be published.

Most Popular

To Top