News

ਕਿਸਾਨ ਅੰਦੋਲਨ ‘ਚ ਸ਼ਾਮਿਲ ਲੜਕੀ ਨਾਲ ਗੈਂਗਰੇਪ, ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ

ਪੱਛਮੀ ਬੰਗਾਲ ਦੀ ਔਰਤ ਟਿੱਕਰੀ ਬਾਰਡਰ ਤੇ ਚਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਆਈ ਸੀ। ਪਰ ਉਸ ਦਾ ਗੈਂਗਰੇਪ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿਚ 6 ਮੁਲਜ਼ਿਮਾਂ ਖਿਲਾਫ਼ ਕੇਸ ਦਰਜ ਕੀਤਾ ਹੈ ਤੇ ਇਹਨਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਉੱਥੇ ਹੀ ਕਮਿਸ਼ਨਰ ਨੇ ਝੱਜਰ ਦੇ ਐਸਪੀ ਨੂੰ ਪੱਤਰ ਲਿਖ ਕੇ ਜਾਂਚ ਦੀ ਰਿਪੋਰਟ ਮੰਗੀ ਹੈ।

Boyfriend, his friends rape girl for days in Sylhet | 2020-11-30

ਪੀੜਤ ਔਰਤ ਦੇ ਪਿਤਾ ਦਾ ਕਹਿਣਾ ਹੈ ਕਿ ਜਿਹਨਾਂ ਔਰਤਾਂ ਨੇ ਉਹਨਾਂ ਦੀ ਧੀ ਨਾਲ ਗਲਤ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਾਉਣ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਸੀ ਪੁਲਿਸ ਨੇ ਉਹਨਾਂ ਨੂੰ ਹੀ ਆਰੋਪੀ ਬਣਾ ਦਿੱਤਾ ਹੈ। ਇਸ ਮਾਮਲੇ ਵਿੱਚ ਐਸਪੀ ਨੇ ਬਹਾਦਰਗੜ੍ਹ ਦੇ ਡੀਐਸਪੀ ਪਵਨ ਕੁਮਾਰ ਦੀ ਅਗਵਾਈ ਹੇਠ ਐਸਆਈਟੀ ਦਾ ਗਠਨ ਕੀਤਾ ਹੈ।

ਸਿਟੀ ਥਾਣਾ ਇੰਚਾਰਜ, ਮਹਿਲਾ ਥਾਣਾ ਇੰਚਾਰਜ, ਸੀਆਈਏ ਇੰਚਾਰਜ ਅਤੇ ਸਾਈਬਰ ਸੈੱਲ ਬਹਾਦਰਗੜ੍ਹ ਇਸ ਸਿੱਟ ਵਿਚ ਸ਼ਾਮਲ ਹਨ। ਐਸਪੀ ਰਾਜੇਸ਼ ਦੁੱਗਲ ਨੇ ਆਪ ਵੀ ਅਪਰਾਧ ਸਥਾਨ ਦਾ ਮੁਆਇਨਾ ਕੀਤਾ ਸੀ। ਐਸਆਈਟੀ ਨੇ ਸ਼ਹਿਰ ਦੇ ਲਾਈਨਪਾਰ ਖੇਤਰ ਵਿੱਚ ਸਥਿਤ ਇੱਕ ਨਿੱਜ ਹਸਪਤਾਲ ਦੀ ਲੋੜੀਂਦੀ ਮਿਆਦ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ।

ਫੇਸਬੁੱਕ ਲਾਈਵ ਰਾਹੀਂ ਸੋਮਵਾਰ ਸ਼ਾਮ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨਾਲ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੋ ਸਵਾਲ ਛੱਡ ਗਈ ਸੀ, ਜਿਸ ਤੋਂ ਬਾਅਦ ਉਹ ਅਤੇ ਉਨ੍ਹਾਂ ਦੀ ਪਤਨੀ ਮਾਨਸਿਕ ਤੌਰ ’ਤੇ ਟੁੱਟ ਚੁੱਕੇ ਸੀ ਅਤੇ ਆਮ ਨਹੀਂ ਹੋ ਪਾ ਰਹੇ ਸੀ।

ਉਹ ਆਪਣੇ ਘਰ ਤੋਂ ਹਜ਼ਾਰਾਂ ਮੀਲ ਦੀ ਦੂਰੀ ‘ਤੇ ਆ ਚੁੱਕੇ ਹਨ, ਇਸ ਲਈ ਉਹ ਸਮਝ ਨਹੀਂ ਸਕੇ ਕਿ ਧੀ ਨੂੰ ਨਿਆਂ ਦਿਵਾਉਣ ਲਈ ਕਿੱਥੇ ਜਾਣਾ ਹੈ ਅਤੇ ਕਿਸ ਨੂੰ ਮਿਲਣਾ ਹੈ। ਜਦੋਂ ਸੰਯੁਕਤ ਕਿਸਾਨ ਮੋਰਚਾ ਦੇ ਇੱਕ-ਦੋ ਲੀਡਰਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਨੂੰ ਵਿਸ਼ਵਾਸ ਮਿਲਿਆ ਕਿ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਕਰਵਾਉਣੀ ਚਾਹੀਦੀ ਹੈ।

ਉਨ੍ਹਾਂ ਹਿੰਮਤ ਕੀਤੀ ਅਤੇ ਬਹਾਦੁਰਗੜ ਪੁਲਿਸ ਵਿੱਚ ਕੇਸ ਦਰਜ ਕਰਵਾਇਆ ਹੈ। ਉਹਨਾਂ ਅੱਗੇ ਕਿਹਾ ਕਿ ਦੋਸ਼ੀ ਨੌਜਵਾਨਾਂ ਦੀ ਸੰਸਥਾ ਕਿਸਾਨ ਸੋਸ਼ਲ ਆਰਮੀ, ਕਿਸਾਨ ਅੰਦੋਲਨ ਦੀ ਮੁੱਖ ਸੰਸਥਾ ਦੀ ਮੈਂਬਰ ਨਹੀਂ ਹੈ। ਮੋਰਚੇ ਵੱਲੋਂ ਮੁਲਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ।

ਉੱਥੇ ਹੀ ਯੋਗੇਂਦਰ ਯਾਦਵ ਨੇ ਕਿਹਾ ਕਿ ਉਹ ਉਹਨਾਂ ਦੀ ਧੀ ਨੂੰ ਇਨਸਾਫ਼ ਦਵਾਉਣ ਵਿੱਚ ਉਹਨਾਂ ਦੇ ਨਾਲ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੋਰਚੇ ‘ਤੇ ਢਿੱਲ ਦਾ ਦੋਸ਼ ਪੀੜਤ ਔਰਤ ਦੇ ਮਾਮਲੇ ਵਿੱਚ ਸਹੀ ਨਹੀਂ ਹੈ। ਪੀੜਤ ਲੜਕੀ ਦੇ ਪਿਤਾ ਨੇ ਮੋਰਚੇ ਦੇ ਨੇਤਾਵਾਂ ਦੇ ਕਹਿਣ ‘ਤੇ ਹੀ ਕੇਸ ਦਰਜ ਕਰਵਾਈ। 

Click to comment

Leave a Reply

Your email address will not be published. Required fields are marked *

Most Popular

To Top