News

ਕਿਸਾਨ ਅੰਦੋਲਨ ’ਚ ਡਟੀ ਬੇਬੇ ਮਹਿੰਦਰ ਕੌਰ ਨੂੰ ਗੋਲਡ ਮੈਡਲ ਨਾਲ ਕੀਤਾ ਜਾਏਗਾ ਸਨਮਾਨਿਤ

ਕਿਸਾਨੀ ਅੰਦੋਲਨ ਦਾ ਹਿੱਸਾ ਬਣੀ ਬੇਬੇ ਮਹਿੰਦਰ ਕੌਰ ਨੂੰ ਕਬੱਡੀ ਫੈਡਰੇਸ਼ਨ ਆਫ਼ ਨਿਊਜ਼ੀਲੈਂਡ ਨੇ ਸ਼ੁੱਧ ਸੋਨੇ ਦੇ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਬਾਲੀਵੁੱਡ ਐਕਟਰ ਕੰਗਣਾ ਰਣੌਤ ਵੱਲੋਂ ਟਵਿੱਟਰ ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ 78 ਸਾਲਾ ਬਜ਼ੁਰਗ ਬੇਬੇ ਨੂੰ 100 ਰੁਪਏ ਦਿਹਾੜੀ ਲੈ ਕੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਪ੍ਰਚਾਰ ਕੀਤਾ ਸੀ।

ਬੇਬੇ ਮਹਿੰਦਰ ਕੌਰ ਦੇ ਹੱਕ ਵਿੱਚ ਬਹੁਤ ਸਾਰੇ ਲੋਕਾਂ ਨੇ ਹਾਅ ਦਾ ਨਾਅਰਾ ਮਾਰਿਆ ਹੈ ਤੇ ਕੰਗਣਾ ਰਣੌਤ ਨੂੰ ਜਮ ਕੇ ਲਾਹਣਤਾਂ ਪਾਈਆਂ ਹਨ। ਬੇਬੇ ਮਹਿੰਦਰ ਕੌਰ ਵੱਲੋਂ ਦਿਖਾਈ ਦ੍ਰਿੜਤਾ, ਉਸ ਵੱਲੋਂ ਮੀਡੀਆ ਵਿੱਚ ਚੁੱਕੀ ਗਈ ਅਪਣੀ ਗੱਲ ਦਾ ਨੋਟਿਸ ਸਮੁੱਚੇ ਸੰਸਾਰ ਭਰ ਵਿੱਚ ਲਿਆ ਗਿਆ ਅਤੇ ਬੇਬੇ ਕਿਸਾਨ ਸੰਘਰਸ਼ ਦੀ ਪ੍ਰਤੀਕ ਬਣਕੇ ਉੱਭਰੀ।

ਕੰਗਣ ਵੱਲੋਂ ਦਿੱਤੇ ਗਏ ਬਿਆਨ ਮਗਰੋਂ ਟਵਿੱਟਰ ਤੇ ਪੰਜਾਬੀ ਕਲਾਕਾਰਾਂ ਨੇ ਕੰਗਣਾ ਦੀ ਖੂਬ ਕਲਾਸ ਵੀ ਲਗਾਈ। ਕੰਗਣਾ ਰਣੌਤ ਅਤੇ ਦਿਲਜੀਤ ਦੋਸਾਂਝ ਵਿਚਕਾਰ ਹੋਈ ਟਵਿੱਟਰ ‘ਤੇ ਬਹਿਸ ਵਿੱਚ ਕਈ ਪੰਜਾਬੀ ਕਲਾਕਾਰਾਂ ਨੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ਹੈ।

ਇਸ ਦੇ ਨਾਲ ਹੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੰਗਣਾ ਖਿਲਾਫ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਹੈ।ਕੰਗਨਾ ਖਿਲਾਫ ਇਹ ਦੂਜਾ ਕਾਨੂੰਨੀ ਨੋਟਿਸ ਹੈ।ਇਸ ਤੋਂ ਪਹਿਲਾਂ ਪੰਜਾਬ ਦੇ ਜ਼ੀਰਕਪੁਰ ਸ਼ਹਿਰ ਦੇ ਇਕ ਵਕੀਲ ਨੇ 2 ਦਸੰਬਰ ਨੂੰ ਕੰਗਨਾ ਰਣੌਤ ਦੇ ਟਵੀਟ ਕਰਕੇ ਉਸਨੂੰ ਕਾਨੂੰਨੀ ਨੋਟਿਸ ਭੇਜਿਆ ਸੀ।

Click to comment

Leave a Reply

Your email address will not be published.

Most Popular

To Top