News

ਕਿਸਾਨ ਅੰਦੋਲਨ ‘ਚ ਖਾਲਸਾ ਏਡ ਦੀਆਂ ਸੇਵਾਵਾਂ ਜਾਰੀ, ਲੋਕਾਂ ਦੀ ਸੇਵਾ ‘ਚ ਜੁਟੀ ਸੰਸਥਾ

ਖਾਲਸਾ ਏਡ ਸ਼ੁਰੂ ਤੋਂ ਹੀ ਕਿਸਾਨਾਂ ਲਈ ਲੋੜ ਦੀਆਂ ਚੀਜ਼ਾਂ ਮੁਹੱਈਆ ਕਰਵਾ ਰਹੀ ਹੈ। ਸੰਸਥਾ ਨੇ ਸਰਹੱਦ ‘ਤੇ ‘ਕਿਸਾਨ ਮਾਲ’ ਸਥਾਪਤ ਕੀਤਾ ਹੋਇਆ ਹੈ ਤਾਂ ਜੋ ਕਿਸਾਨਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮੁਫਤ ਮੁਹੱਈਆ ਕਰਵਾਈ ਜਾ ਸਕਣ।

World News | Khalsa Aid Wins Hearts by Helping Protesting Farmers, Serving  Pizza to Truckers Stuck in UK | 🌎 LatestLY

ਮਾਲ ‘ਚ ਕੰਬਲ, ਟੁੱਥਬਰੱਸ਼, ਟੁੱਥਪੇਸਟ, ਥਰਮਲ, ਸਵੈਟਰ, ਜੈਕਟ, ਵੈਸਟ, ਕੰਬਲ, ਤੇਲ, ਵੈਸਲਿਨ, ਜੁਰਾਬਾਂ, ਧੋਣ ਵਾਲੇ ਸਾਬਣ, ਨਹਾਉਣ ਵਾਲੇ ਸਾਬਣ, ਸ਼ੈਂਪੂ, ਕੰਘੀ, ਮਫਲਰ, ਓਡੋਮੋਸ, ਸੁੱਕਾ ਦੁੱਧ, ਸੈਨੇਟਰੀ ਪੈਡ ਅਤੇ ਜੁੱਤੇ ਪ੍ਰਦਾਨ ਕੀਤੇ ਜਾ ਰਹੇ ਹਨ। ਖਾਲਸਾ ਏਡ ਦੀ ਸ਼ੁਰੂਆਤ ਕਰਨ ਵਾਲੇ ਰਵੀ ਸਿੰਘ ਹਨ।

ਖ਼ਾਲਸਾ ਏਡ 25 ਤੋਂ ਵੱਧ ਦੇਸ਼ਾਂ ‘ਚ ਆਪਣੇ ਮਿਸ਼ਨ ਪੂਰੇ ਕਰ ਚੁੱਕਾ ਹੈ। ਇਸ ਸੰਸਥਾਂ ਦੇ 6 ਮੁੱਖ ਟਰੱਸਟੀ ਹਨ। 2012 ਤੋਂ ਖ਼ਾਲਸਾ ਏਡ ਭਾਰਤ ‘ਚ ਗੈਰ ਸਰਕਾਰੀ ਸੰਸਥਾ ਵਜੋਂ ਦਰਜ ਹੋਈ। ਭਾਰਤ ‘ਚ ਇਸ ਦੇ 9 ਟਰੱਸਟੀ ਹਨ। ਇਸ ਸਮੇਂ ਖ਼ਾਲਸਾ ਏਡ ਦੇ 18 ਹਜ਼ਾਰ ਸਮਾਜਿਕ ਕਾਰਕੁਨ ਹਨ।

ਮਾਲ ‘ਚ ਹੀਟਿੰਗ ਪੈਡ, ਤੌਲੀਏ, ਲੋਈ, ਚੱਪਲਾਂ, ਗਾਰਬੇਜ ਬੈਗ, ਨੀ ਕੈਪ, ਟਰਪੋਲਿਨ, ਨੇਲ ਕਟਰ, ENO ਆਦਿ ਵੀ ਉਪਲਬਧ ਹਨ। ਪਹਿਲਾਂ ਰਾਹਤ ਸਮੱਗਰੀ ਦੇ ਸਟਾਲਾਂ ‘ਤੇ ਭੀੜ ਪ੍ਰਦਰਸ਼ਨਕਾਰੀਆਂ ਨੂੰ ਸਹੀ ਸਾਈਜ਼ ਲੱਭਣ ‘ਚ ਵਿਘਨ ਪਾਉਂਦੀ ਸੀ, ਜਦਕਿ ਬਜ਼ੁਰਗ ਆਪਣੀ ਉਮਰ ਕਾਰਨ ਭੀੜ ਤੋਂ ਦੂਰ ਰਹਿਣਾ ਸਹੀ ਸਮਝਦੇ ਸੀ।

ਖ਼ਾਲਸਾ ਏਡ ਆਪਣੇ ਵਲੰਟੀਅਰ ਦੀ ਦਸਵੰਦ ਤੇ ਸੰਸਾਰ ਭਰ ਤੋਂ ਕੀਤੇ ਜਾਂਦੇ ਦਾਨ ਤੋਂ ਚੱਲਦੀ ਹੈ। ਖ਼ਾਲਸਾ ਏਡ ਨੂੰ ਪੈਸਾ ਸਿੱਧਾ ਅਕਾਉਂਟ ‘ਚ ਹੀ ਦਿੱਤਾ ਜਾਂਦਾ ਹੈ। ਖ਼ਾਲਸਾ ਏਡ ਨੂੰ ਇੰਗਲੈਂਡ ‘ਚ ਜਸਟ ਗੀਵਿੰਗ ਵੈਬਸਾਈਟ ਰਾਹੀਂ ਦਾਨ ਦਿੱਤਾ ਜਾਂਦਾ ਹੈ। ਇਹ ਇੰਗਲੈਂਡ ਦੀ ਅਜਿਹੀ ਵੈਬਸਾਈਟ ਹੈ ਜਿੱਥੇ ਇੰਗਲੈਂਡ ‘ਚ ਕੰਮ ਕਰਦੀਆਂ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਫੰਡ ਜਮ੍ਹਾਂ ਹੁੰਦਾ ਹੈ।

ਇਸੇ ਥਾਂ ਖ਼ਾਲਸਾ ਏਡ ਨੂੰ ਹੋਏ ਦਾਨ ਦਾ 2.5 ਫੀਸਦੀ ਸਰਕਾਰ ਵੱਲੋਂ ਪੈਸਾ ਪਾਇਆ ਜਾਂਦਾ ਹੈ। ਖ਼ਾਲਸਾ ਏਡ ਦੇ ਪ੍ਰਬੰਧਕੀ ਢਾਂਚੇ ਦੇ ਖਰਚੇ ਤੇ ਕਰਮਚਾਰੀਆਂ ਦੀ ਤਨਖਾਹ ਇਸੇ 2.5 ਫੀਸਦੀ ‘ਚੋਂ ਨਿਕਲਦੀ ਹੈ।

Click to comment

Leave a Reply

Your email address will not be published. Required fields are marked *

Most Popular

To Top