News

ਕਿਸਾਨੀ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਲਈ ਦਰਬਾਰ ਸਾਹਿਬ ਬਸਪਾ ਨੇ ਕਰਵਾਈ ਅਰਦਾਸ

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੀਨੀਅਰ ਲੀਡਰਸ਼ਿਪ ਮੰਗਲਵਾਰ ਨੂੰ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਕਿਸਾਨ ਸੰਘਰਸ਼ ਦੀ ਜਿੱਤ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ।

Harmandir Sahib | temple, Amritsar, India | Britannica

ਇਸ ਮੌਕੇ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰ ਸਮਰਥਕ ਹਾਜ਼ਰ ਹੋਏ। ਬਸਪਾ ਪੰਜਾਬ ਵੱਲੋਂ ਕਿਸਾਨਾਂ ਦੇ ਹਿਤ ਲਈ ਦੇਗ ਕਰਵਾ ਕੇ ਅਕਾਲਪੁਰਖ ਅੱਗੇ ਅਰਦਾਸ ਕੀਤੀ। ਇਸ ਮੌਕੇ ਪੰਜਾਬ ਪ੍ਰਧਾਨ ਸ ਗੜ੍ਹੀ ਨੇ ਕਿਹਾ, “ਕਿਸਾਨ ਸੰਘਰਸ਼ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ 26 ਦਿਨਾਂ ਤੋਂ ਰਾਜਧਾਨੀ ਦਿੱਲੀ ਵਿਖੇ ਅਪਣਾ ਪੱਖ ਰੱਖਣ ਗਏ ਹੋਏ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ।

ਸਗੋਂ ਦੇਸ਼ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਖੌਤੀ ਪ੍ਰਧਾਨ ਸੇਵਕ ਭਗਵਾਂਕਾਰੀ ਤੇ ਸਰਮਾਏਦਾਰੀ ਨੀਤੀਆਂ ਦੀ ਪਾਲਣਾ ਪੋਸ਼ਣਾ ਹਿਤ ਕਿਸਾਨ ਸੰਘਰਸ਼ ਨਾਲ ਨਿੱਤ ਨਵੀਆਂ ਝੇਡਾਂ ਕਰ ਰਿਹਾ ਹੈ। ਤਾਜ਼ਾ ਸ਼ਰਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂਦੁਆਰਾ ਰਕਾਬ ਗੰਜ ਵਿਖੇ ਨਤਮਸਤਕ ਹੋਣ ਗਿਆ।

ਬਸਪਾ ਦਾ ਮੰਨਣਾ ਹੈ ਕਿ ਗੁਰੂਆਂ ਨੂੰ ਨਤਮਸਤਕ ਹੋਣ ਗੁਰੂ ਘਰ ਕੋਈ ਵੀ ਜਾ ਸਕਦਾ ਹੈ, ਪ੍ਰੰਤੂ ਪ੍ਰਧਾਨ ਮੰਤਰੀ ਦੱਸੇ ਕਿ ਪਿਛਲੇ 8 ਸਾਲਾਂ ਦੀ ਸਰਕਾਰ ਵਿਚ ਕਿਸ ਇਤਹਾਸਿਕ ਦਿਹਾੜੇ ਮੌਕੇ ਦਿੱਲੀ ਵਿਖੇ ਨਤਮਸਤਕ ਹੋਣ ਗਏ।” “ਭਾਜਪਾ ਸਰਕਾਰ ਦੀ ਪਿਛਲੀ ਸ਼ਰਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਵਿਚ ਸਿੱਖ ਚੇਹਰਿਆਂ ਨਾਲ ਮੁਲਾਕਾਤ ਕਰਕੇ ਕਿਸਾਨ ਸੰਘਰਸ਼ ਨੂੰ ਛੋਟਾ ਕਰਨ ਦੀ ਕੋਝੀ ਹਰਕਤ ਕਰ ਰਿਹਾ ਸੀ।

ਇਸ ਲੜੀ ਵਿਚ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨਾ ਜਾਂ ਵਿਦੇਸ਼ੀ ਫੰਡਿੰਗ ਵਰਗੀਆਂ ਅਫਵਾਹਾਂ ਫੈਲਾਕੇ ਕੋਝੀਆਂ ਹਰਕਤਾਂ ਦਾ ਕਲਾ ਇਤਿਹਾਸ ਭਾਜਪਾ ਸਰਕਾਰ ਲਿਖ ਰਹੀ ਹੈ।

ਜਦੋਂਕਿ ਪਿਛਲੇ ਚਾਰ ਮਹੀਨਿਆਂ ਕਿਸਾਨ ਪੰਜਾਬ ਹਰਿਆਣਾ ਅਤੇ ਅੱਜ ਪੂਰੇ ਦੇਸ਼ ਵਿਚ ਕਹਿਰ ਦੀਆ ਠੰਡੀਆਂ ਹੱਡ ਕੜਕਣ ਵਾਲੀਆਂ ਰਾਤਾਂ ਵਿੱਚ ਬਜ਼ੁਰਗਾਂ, ਔਰਤਾਂ ਤੇ ਬੱਚਿਆ ਸਮੇਤ ਸੰਘਰਸ਼ ਕਰ ਰਹੇ ਹਨ ਲੇਕਿਨ ਭਾਜਪਾ ਸਰਕਾਰ ਦੇਸ਼ਵਾਸੀਆਂ ਨੂੰ ਦੁਰਕਾਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ, ਇਸ ਬੇਗਾਨਗੀ ਵਿਚ ਸੰਘਰਸ਼ ਦੌਰਾਨ 30 ਤੋਂ ਜਿਆਦਾ ਕਿਸਾਨ ਸਹੀਦੀਆਂ ਪਾ ਚੁੱਕੇ ਹਨ, ਜਿਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਅਰਦਾਸ ਕੀਤੀ ਗਈ।”

ਸੂਬਾ ਜਨਰਲ ਸਕੱਤਰ ਸ਼੍ਰੀ ਭਗਵਾਨ ਸਿੰਘ ਚੌਹਾਨ ਤੇ ਸਾਬਕਾ ਪ੍ਰਧਾਨ ਸ਼੍ਰੀ ਗੁਰਲਾਲ ਸੈਲਾ ਜੀ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਹੋਈਆਂ ਸਾਰੀਆਂ ਮੌਤਾਂ ਦਾ ਜ਼ਿੰਮੇਵਾਰ ਭਾਜਪਾ ਸਰਕਾਰ ਅਤੇ ਪੀਐਮ ਮੋਦੀ ਨੂੰ ਗਿਣਿਆ ਜਾਵੇ।

Click to comment

Leave a Reply

Your email address will not be published. Required fields are marked *

Most Popular

To Top