ਕਿਸਾਨੀ ਅੰਦੋਲਨ ’ਚ ਵੱਡਾ ਯੋਗਦਾਨ, ਹੁਣ ਪੰਜਾਬ ਦੇ ਵੱਖ-ਵੱਖ ਥਾਂਵਾਂ ਤੋਂ ਸ਼ੁਰੂ ਹੋਈ ਫਰੀ ਬੱਸ ਸੇਵਾ

ਕਿਸਾਨਾਂ ਦੇ ਅੰਦੋਲਨ ਵਿੱਚ ਹਿੱਸਾ ਪਾਉਣ ਲਈ ਅੱਜ ਹਰ ਕੋਈ ਅੱਗੇ ਆ ਰਿਹਾ ਹੈ। ਅਜਿਹਾ ਹੀ ਇੱਕ ਪਟਿਆਲਾ ਦਾ ਵਿਅਕਤੀ ਹੈ ਜੋ ਕਿਸਾਨਾਂ ਦੀ ਹਮਾਇਤ ਕਰਨ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਗਿੱਦੜਬਾਹਾ ਤੋਂ ਦਿੱਲੀ ਲਈ ਮੁਫ਼ਤ ਬੱਸ ਸੇਵਾ ਨੂੰ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਸਾਨੀ ਝੰਡਾ ਦਿਖਾ ਕੇ ਕੀਤਾ ਰਵਾਨਾ ਕੀਤਾ।

ਕਿਸਾਨੀ ਮਸਲਿਆਂ ਨੂੰ ਲੈ ਕੇ ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਮਦਦ ਲਈ ਰਾਤ 8 ਵਜੇ ਗਿੱਦੜਬਾਹਾ ਤੋਂ ਦਿੱਲੀ ਲਈ ਬਿਲਕੁੱਲ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ।
ਇਸ ਦੌਰਾਨ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ 2020 ਦੇ ਵਿਰੁੱਧ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨ ਇਕੱਲੀ ਆਪਣੀ ਲੜਾਈ ਨਹੀਂ ਲੜ ਰਹੇ, ਸਗੋਂ ਉਹ ਪੂਰੇ ਦੇਸ਼ ਦੇ ਲੋਕਾਂ ਅਤੇ ਘਰ ਬੈਠੇ ਕਿਸਾਨਾਂ ਮਜਦੂਰਾਂ ਦੇ ਹਿੱਸੇ ਦੀ ਲੜਾਈ ਵੀ ਲੜ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬੱਸ ਇੱਕ ਦਿਨ ਗਿੱਦੜਬਾਹਾ ਤੋਂ ਦਿੱਲੀ ਲਈ ਅਤੇ ਅਗਲੇ ਦਿਨ ਦਿੱਲੀ ਤੋਂ ਗਿੱਦੜਬਾਹਾ ਲਈ ਚੱਲੇਗੀ। ਜਿਸ ਰਾਹੀਂ ਕਿਸਾਨਾਂ ਨੂੰ ਆਪਣੇ ਦਿੱਲੀ ਵਿਖੇ ਅੰਦੋਲਣ ਦੌਰਾਨ ਜ਼ਰੂਰੀ ਕੰਮਾਂ ਧੰਦਿਆਂ ਲਈ, ਸ਼ਿਫਟਾਂ ਬਦਲਣ ਜਾਂ ਜਰੂਰੀ ਸਮਾਨ ਲੈਕੇ ਜਾਣ ਲਈ ਮਦਦ ਮਿਲੇਗੀ।
