News

ਕਿਸਾਨੀ ਅੰਦੋਲਨ: ਕਿਸਾਨ ਯੂਨੀਅਨਾਂ ਅਗਲੀ ਰਣਨੀਤੀ ’ਤੇ ਕਰ ਰਹੀਆਂ ਨੇ ਵਿਚਾਰ

ਕੜਾਕੇ ਦੀ ਠੰਡ ਵਿੱਚ ਵੀ ਕਿਸਾਨਾਂ ਦਾ ਜੋਸ਼ ਉਬਾਲੇ ਮਾਰ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਨੂੰ ਅੱਜ 25ਵਾਂ ਦਿਨ ਹੈ। ਦਿੱਲੀ ਦੀਆਂ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਕੜਾਕੇ ਦੀ ਠੰਡ ਵਿੱਚ ਵੀ ਪਿੱਛੇ ਹੱਟਣ ਨੂੰ ਤਿਆਰ ਨਹੀਂ ਹਨ। ਮੋਰਚੇ ਵਿੱਚ ਜਾਨ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹੁਣ ਦਿੱਲੀ ਦੀਆਂ ਸਰਹੱਦਾਂ ਸਮੇਤ ਪੂਰੇ ਪੰਜਾਬ ਵਿੱਚ ਸ਼ਰਧਾਂਜਲੀ ਸਭਾਵਾਂ ਦਾ ਆਯੋਜਨ ਕੀਤਾ ਜਾਵੇਗਾ।

ਸਾਰੀਆਂ ਕਿਸਾਨ ਜੱਥੇਬੰਦੀਆਂ ਦੇ ਅਧਿਕਾਰੀ ਅੱਜ ਅਪਣੇ ਪਿੰਡਾਂ ਵਿੱਚ ਸ਼ਰਧਾਂਜਲੀਆਂ ਦੇ ਪ੍ਰੋਗਰਾਮ ਆਯੋਜਿਤ ਕਰਨਗੇ। ਸਮੂਹ ਕਿਸਾਨ ਸੰਗਠਨਾਂ, ਗ੍ਰਾਮ ਪੰਚਾਇਤਾ, ਨੰਬਰਦਾਰ ਅਤੇ ਮੈਂਬਰਾਂ ਤੋਂ ਇਲਾਵਾ ਸਮਾਜਿਕ ਸੰਸਥਾਵਾਂ ਦੀ ਵੀ ਵਿਸ਼ੇਸ਼ ਭਾਗੀਦਾਰੀ ਹੋਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਜਾਰੀ ਕੀਤੀ ਗਈ ਈ-ਬੁਕਲੈਟ ਨੂੰ ਖੇਤੀ ਸੁਧਾਰਾਂ ਦੀ ਰੂਪ ਰੇਖਾ ਦੇ ਰੂਪ ਵਿੱਚ ਪੜ੍ਹਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਉਪਲਬਧ ਕਰਾਉਣ। ਸਰਕਾਰ ਨੇ ਇੰਗਲਿਸ਼ ਅਤੇ ਹਿੰਦੀ ਵਿੱਚ ਇਕ ਈ-ਬੁਕਲੈਟ ਜਾਰੀ ਕੀਤਾ ਹੈ ਜੋ ਸਤੰਬਰ ਵਿੱਚ ਲਾਗੂ ਕੀਤੇ ਸੁਧਾਰਾਂ ਦਾ ਲਾਭ ਲੈਣ ਵਾਲੇ ਕਿਸਾਨਾਂ ਦੀ ਸਫ਼ਲਤਾ ਨੂੰ ਦਰਸਾਉਂਦੀ ਹੈ।

ਦਸ ਦਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ ਕਿਹਾ ਕਿ ਉਹ ਅਗਲੇ ਦੋ-ਤਿੰਨ ਦਿਨਾਂ ਵਿੱਚ ਅਪਣਾ ਅਗਲਾ ਕਦਮ ਤੈਅ ਕਰਨਗੇ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਸੁਪਰੀਮ ਕੋਰਟ ਨੇ ਜ਼ਿਕਰ ਕੀਤਾ ਸੀ ਕਿ ਉਹ ਇਸ ਰੁਕਾਵਟ ਨੂੰ ਸੁਲਝਾਉਣ ਲਈ ਖੇਤੀ ਮਾਹਰਾਂ ਅਤੇ ਕਿਸਾਨ ਯੂਨੀਅਨਾਂ ਦੀ ਇੱਕ ਨਿਰਪੱਖ ਅਤੇ ਸੁਤੰਤਰ ਕਮੇਟੀ ਬਣਾਉਣ ਤੇ ਵਿਚਾਰ ਕਰ ਰਹੀ ਹੈ।

ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਰਣਨੀਤੀ ਤੈਅ ਕਰਨ ਲਈ ਇਸ ਸਮੇਂ ਯੂਨੀਅਨਾਂ ਦਰਮਿਆਨ ਵਿਚਾਰ ਵਟਾਂਦਰੇ ਚੱਲ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਕਾਨੂੰਨੀ ਰਾਏ ਵੀ ਲੈ ਰਹੇ ਹਨ।  

Click to comment

Leave a Reply

Your email address will not be published.

Most Popular

To Top