Punjab

ਕਿਸਾਨਾਂ ਵੱਲੋਂ ਹਰੀ ਝੰਡੀ ਮਗਰੋਂ ਅੱਜ ਸੂਬੇ ‘ਚ ਪਹੁੰਚੇਗਾ ਕੋਲਾ

ਕਿਸਾਨਾਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨਾਂ ਰੇਲ ਪੱਟੜੀਆਂ, ਸੜਕਾਂ, ਟੋਲ ਪਲਾਜ਼ਿਆਂ ਤੇ ਲਗਾਤਾਰ ਧਰਨੇ ਕਰ ਰਹੇ ਹਨ। ਰੇਲਵੇ ਟ੍ਰੈਕ ਮੱਲੇ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਰੇਲ ਆਵਾਜਾਈ ਠੱਪ ਹੈ ਜਿਸ ਕਾਰਨ ਮਾਲ ਦੀ ਸਪਲਾਈ ਵੀ ਨਹੀਂ ਪਹੁੰਚ ਰਹੀ।

ਨਤੀਜੇ ਵਜੋਂ ਪੰਜਾਬ ‘ਚ ਕੋਲੇ ਦੀ ਘਾਟ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਹਾਲਾਂਕਿ ਇਸ ਬਾਬਤ ਕਈ ਦਿਨਾਂ ਤੋਂ ਹੀ ਜਤਾਇਆ ਜਾ ਰਿਹਾ ਸੀ ਕਿ ਪੰਜਾਬ ‘ਚ ਕੋਲੇ ਦੀ ਘਾਟ ਕਾਰਨ ਪਾਵਰ ਸੰਕਟ ਗਹਿਰਾ ਸਕਦਾ ਹੈ। ਅਜਿਹੇ ‘ਚ ਬੁੱਧਵਾਰ ਰਾਤ ਕੋਲਾ ਖਤਮ ਹਣ ਕਾਰਨ ਬਣਾਂਵਾਲਾ ਪਿੰਡ ‘ਚ ਲੱਗਿਆ ਥਰਮਲ ਪਲਾਂਟ ਤਲੰਵਡੀ ਸਾਬੋ ਪਾਵਰ ਲਿਮਟਡ ਬੰਦ ਹੋ ਗਿਆ।

ਇਹ ਥਰਮਲ ਪਲਾਂਟ 1980 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਰੱਖਦਾ ਹੈ। ਦਰਅਸਲ ਪਹਿਲੀ ਅਕਤੂਬਰ ਤੋਂ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਆਰੰਭਿਆ ਹੋਇਆ ਹੈ ਤੇ ਉਦੋਂ ਤੋਂ ਹੀ ਕੋਲੇ ਦੀ ਸਪਲਾਈ ਠੱਪ ਹੈ। ਪਹਿਲਾਂ ਇਸ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਸਨ ਤੇ ਕੋਲੇ ਦੀ ਦਿਨ ਬ ਦਿਨ ਵਧਦੀ ਘਾਟ ਕਾਰਨ ਰਾਤ ਤੀਜਾ ਯੂਨਿਟ ਵੀ ਬੰਦ ਹੋ ਗਿਆ।

ਕੈਪਟਨ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਥਰਮਲ ਪਲਾਂਟ ਬੰਦ ਹੋਣ ਕਾਰਨ ਹਨੇਰਾ ਛਾਅ ਜਾਵੇਗਾ ਪਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਡ ਨੇ ਉੱਤਰੀ ਗਰਿੱਡ ਤੋਂ ਬਿਜਲੀ ਸਪਲਾਈ ਦੇਣੀ ਆਰੰਭ ਦਿੱਤੀ ਹੈ। ਪੰਜਾਬ ਵਿਧਾਨ ਸਭਾ ‘ਚ ਕੈਪਟਨ ਸਰਕਾਰ ਵੱਲੋਂ ਬਿੱਲ ਪਾਸ ਕਰਨ ਮਗਰੋਂ ਕਿਸਾਨਾਂ ਨੇ ਪੰਜ ਨਵੰਬਰ ਤਕ ਰੇਲ ਪਟੜੀਆਂ ‘ਤੇ ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਇਸ ਦੇ ਨਾਲ ਹੀ ਪੰਜਾਬ ‘ਚ ਕੋਲਾ ਸੰਕਟ ਘਟਣ ਦੇ ਵੀ ਆਸਾਰ ਬਣ ਗਏ ਹਨ। ਜਾਣਕਾਰੀ ਮੁਤਾਬਕ ਇਸ ਵੇਲੇ ਅੱਧਵਾਟੇ ਕਰੀਬ 100 ਤੋਂ ਵੱਧ ਰੇਲ ਗੱਡੀਆਂ ਕੋਲਾ ਲੈਕੇ ਖੜੀਆਂ ਹੋਈਆਂ ਹਨ ਜੋ ਅੱਜ ਚੱਲਣ ਦੇ ਆਸਾਰ ਹਨ।

ਦਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਵਿਰੋਧੀਆਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹਨਾਂ ਬਿੱਲਾਂ ਵਿੱਚ ਬਹੁਤ ਸਾਰੀਆਂ ਖਾਮੀਆਂ ਹਨ ਜਿਹਨਾਂ ਨੂੰ ਹੱਲ ਕਰਨ ਦੀ ਲੋੜ ਹੈ ਪਰ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Click to comment

Leave a Reply

Your email address will not be published.

Most Popular

To Top