News

ਕਿਸਾਨਾਂ ਵੱਲੋਂ ਚੱਕਾ ਜਾਮ ਜਾਰੀ, ਪੰਜਾਬ ਦੇ ਕਈ ਰਸਤੇ ਬੰਦ

ਪੰਜਾਬ ਵਿੱਚ ਥਾਂ-ਥਾਂ ਤੇ ਕਿਸਾਨਾਂ ਵੱਲੋਂ ਕੀਤੇ ਗਏ ਚੱਕਾ ਜਾਮ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਕਿਸਾਨਾਂ ਦੀ ਪ੍ਰਦਰਸ਼ਨ ਕਰਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਹਨ। ਸ਼ਾਹਜਹਾਂਪੁਰ, ਗੁਰੂਗ੍ਰਾਮ, ਲੁਧਿਆਣਾ, ਜੀਂਦ, ਜੰਮੂ-ਕਸ਼ਮੀਰ, ਪਠਾਨਕੋਟ ਹਾਈਵੇਅ, ਬੇਂਗਲੁਰੂ ਵਿੱਚ ਕਿਸਾਨਾਂ ਨੇ ਚੱਕਾ ਜਾਮ ਕਰ ਦਿੱਤਾ ਹੈ। ਉੱਥੇ ਹੀ ਦਿੱਲੀ ਅਤੇ ਪੂਰੇ ਦੇਸ਼ ਵਿੱਚ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਦੇ ਚੱਕਾ ਜਾਮ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਦੇ ਪੁਖਤਾ ਇੰਤਜਾਮ ਬਣੇ ਹੋਏ ਹਨ।

Image result for chakka jam

ਫਤਿਹਾਬਾਦ ਵਿੱਚ ਐਨਐਚ-9 ਜਾਮ ਕਰ ਦਿੱਤਾ ਗਿਆ ਹੈ। ਪਿੰਡ ਬੜੋਪਲ ਵਿੱਚ ਡਬਵਾਲੀ-ਦਿੱਲੀ ਨੈਸ਼ਨਲ ਹਾਈਵੇਅ 9 ਤੇ ਦਰੀ ਵਿਛਾ ਕੇ ਕਿਸਾਨਾਂ ਨੇ ਜਾਮ ਲਗਾਇਆ ਹੋਇਆ ਹੈ। ਇੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਜਾਮ ਲਗਾਇਆ ਹੋਇਆ ਹੈ। ਸੜਕ ਜਾਮ ਕਰ ਕੇ ਕਿਸਾਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਅਤੇ ਕਿਸਾਨ ਆਗੂ ਬੋਲੇ ਕਿ ਅੱਜ ਚੱਕਾ ਜਮਾ ਦੇ ਚਲਦੇ ਜਾਮ ਲਗਾਇਆ ਗਿਆ ਹੈ।

ਉੱਥੇ ਹੀ ਜੰਮੂ ਵਿੱਚ ਕਿਸਾਨਾਂ ਨੇ ਜੰਮੂ ਪਠਾਨਕੋਟ ਹਾਈਵੇਅ ਜਾਮ ਕਰ ਦਿੱਤਾ ਹੈ ਅਤੇ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਤੇ ਅੜੇ ਹੋਏ ਹਨ। ਉੱਥੇ ਹੀ ਪੰਜਾਬ ਦੇ ਕਰਨਾਲ ਵਿੱਚ ਕਿਸਾਨਾਂ ਨੇ 12 ਵਜਦੇ ਹੀ ਨੈਸ਼ਨਲ ਹਾਈਵੇਅ ਬਸਤਾੜਾ ਟੋਲ ਨੂੰ ਜਾਮ ਕਰ ਦਿੱਤਾ ਹੈ। ਇਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਸਤੇ ਜਾਮ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ ਸਥਿਤੀ ਕੰਟਰੋਲ ਵਿੱਚ ਹੈ।

Click to comment

Leave a Reply

Your email address will not be published. Required fields are marked *

Most Popular

To Top