ਕਿਸਾਨਾਂ ਵੱਲੋਂ ਕੀਤਾ ਜਾਣ ਵਾਲਾ ਚੱਕਾ ਜਾਮ ਹੋਇਆ ਮੁਲਤਵੀ, 6 ਅਕਤੂਬਰ ਨੂੰ CM ਮਾਨ ਨਾਲ ਕਰਨਗੇ ਮੀਟਿੰਗ

 ਕਿਸਾਨਾਂ ਵੱਲੋਂ ਕੀਤਾ ਜਾਣ ਵਾਲਾ ਚੱਕਾ ਜਾਮ ਹੋਇਆ ਮੁਲਤਵੀ, 6 ਅਕਤੂਬਰ ਨੂੰ CM ਮਾਨ ਨਾਲ ਕਰਨਗੇ ਮੀਟਿੰਗ

ਯੂਨਾਈਟਿਡ ਕਿਸਾਨ ਮੋਰਚਾ ਦੇ ਬੁਲਾਰਿਆਂ ਦੇ ਗ਼ੈਰ-ਸਿਆਸੀ ਤੌਰ ਤੇ ਕਿਹਾ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ 6 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਦੇ ਮੱਦੇਨਜ਼ਰ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਬੱਸਾਂ ਅਤੇ ਗੱਡੀਆਂ ਦਾ ਚੱਕਾ ਜਾਮ ਮੁਲਤਵੀ ਕਰ ਦਿੱਤਾ ਹੈ।

ਮੋਰਚੇ ਦੇ ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ 6 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਹੀ ਨਤੀਜਾ ਸਾਹਮਣੇ ਆਵੇਗਾ। ਜੇ ਲੋੜ ਪਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਦੱਸ ਦਈਏ ਕਿ ਕਿਸਾਨਾਂ ਦਾ ਵਿਰੋਧ ਮੁਸ਼ਤਰਕਾ ਮਲਕਣ ਜ਼ਮੀਨਾਂ ਲਈ ਕਾਮਨ ਵਿਲੇਜ ਲੈਂਡ ਐਕਟ 1961 ਵਿੱਚ ਕੀਤੀ ਗਈ ਸੋਧ ਦੇ ਵਿਰੁੱਧ ਕੀਤਾ ਜਾਣਾ ਸੀ।

ਅੰਮ੍ਰਿਤਸਰ ‘ਚ ਕਿਸਾਨ ਵੱਲਾ ਫਾਟਕ ‘ਤੇ ਇਕੱਠੇ ਹੋ ਕੇ ਪਟੜੀ ‘ਤੇ ਬੈਠਣ ਦੀ ਯੋਜਨਾ ਬਣਾਈ ਗਈ ਸੀ। ਇਸ ਕਾਰਨ 25 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ ਹੋਣੀਆਂ ਸਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਇਸ ਐਕਟ ਵਿੱਚ ਸੋਧ ਕਰਕੇ ਸਰਕਾਰ ਆਉਣ ਵਾਲੇ ਸਮੇਂ ਵਿੱਚ ਜ਼ਮੀਨ ਨਿੱਜੀ ਵੱਡੇ ਘਰਾਣਿਆਂ ਨੂੰ ਦੇ ਸਕਦੀ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਸੀ ਕਿ ਉਹ ਸਵੇਰੇ ਕਰੀਬ 10 ਵਜੇ ਵੱਲਾ ਫਾਟਕ ਨੇੜੇ ਇਕੱਠੇ ਹੋਣਗੇ। ਕਿਸਾਨ 12 ਵਜੇ ਰੇਲਵੇ ਟ੍ਰੈਕ ‘ਤੇ ਬੈਠਣਗੇ ਅਤੇ ਕਰੀਬ 3 ਵਜੇ ਤੱਕ ਸੂਬਾ ਅਤੇ ਕੇਂਦਰ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।

Leave a Reply

Your email address will not be published.