News

ਕਿਸਾਨਾਂ ਵੱਲੋਂ ਅੱਜ ਕੀਤਾ ਜਾਵੇਗਾ ਚੱਕਾ ਜਾਮ, ਕਿਸਾਨਾਂ ਦੀ ਵੱਡੀ ਰਣਨੀਤੀ

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਲਗਾਤਾਰ ਡਟੇ ਹੋਏ ਹਨ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ 100 ਦਿਨ ਪੂਰੇ ਹੋ ਚੁੱਕੇ ਹਨ। ਅੱਜ ਦਿੱਲੀ ਤੇ ਦਿੱਲੀ ਦੀਆਂ ਸਰਹੱਦਾਂ ਦੇ ਵੱਖ-ਵੱਖ ਸਥਾਨਾਂ ਨੂੰ ਜੋੜਨ ਵਾਲੇ ਕੇਐਮਪੀ ਐਕਸਪ੍ਰੈਸਵੇਅ ’ਤੇ 5 ਘੰਟੇ ਚੱਕਾ ਜਾਮ ਕੀਤਾ ਜਾਵੇਗਾ। ਚੱਕਾ ਜਾਮ ਦਾ ਸਮਾਂ ਸਵੇਰੇ 11 ਤੋਂ ਸ਼ਾਮ  4 ਵਜੇ ਤਕ ਕੇਐਮਪੀ ਐਕਸਪ੍ਰੈਸ ਵੇਅ ਜਾਮ ਕਰਨਗੇ।

ਕਿਸਾਨਾਂ ਵੱਲੋਂ ਫੀਸ ਜਮ੍ਹਾਂ ਕਰਨ ਤੋਂ ਵੀ ਮੁਕਤ ਕੀਤਾ ਜਾਵੇਗਾ। ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ 100 ਦਿਨ ਪੂਰੇ ਹੋਣ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਪਣਾ ਵਿਰੋਧ ਦਰਜ ਕਰਵਾਉਣ। ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਸਿੰਘੂ ਬਾਰਡਰ ਤੋਂ ਕੁੰਡਲੀ ਪਹੁੰਚ ਕੇ ਐਕਸਪ੍ਰੈਸ ਵੇਅ ਦਾ ਰਾਹ ਬਲੌਕ ਕਰਨਗੇ ਅਤੇ ਉਥੇ ਹੀ ਇਸ ਰਾਹ ਤੇ ਪੈਣ ਵਾਲੇ ਟੋਲ ਪਲਾਜ਼ਾ ਨੂੰ ਵੀ ਬਲੌਕ ਕਰਨਗੇ।

ਗਾਜ਼ੀਪੁਰ ਬਾਰਡਰ ਤੋਂ ਨੇੜੇ ਬਹਾਦਰਗੜ ਬਾਰਡਰ ਬਲੌਕ ਕੀਤਾ ਜਾਵੇਗਾ। ਸ਼ਾਹਜਹਾਂਪੁਰ ਬਾਰਡਰ ’ਤੇ ਬੈਠੇ ਕਿਸਾਨ ਗੁਰੂਗ੍ਰਾਮ-ਮਾਨੇਸਰ ਨੂੰ ਛੂੰਹਦਾ  ਕੇਐਮਪੀ ਐਕਸਪ੍ਰੈਸ ਵੇਅ ਬਲੌਕ ਕਰਨਗੇ। ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਬਾਰਡਰਾਂ ’ਤੇ ਟੋਲ ਪਲਾਜ਼ਾ ਨੇੜੇ  ਹੋਵੇਗਾ ਉਸ ਨੂੰ ਵੀ ਬਲੌਕ ਕਰ ਦਿੱਤਾ ਜਾਵੇਗਾ।

ਭਾਰਤੀ ਕਿਸਾਨ ਯੂਨੀਅਨ ਦੇ ਉੱਤਰ ਪ੍ਰਦੇਸ਼ ਪ੍ਰਧਾਨ ਰਾਜਵੀਰ ਸਿੰਘ ਜਾਦੌਨ ਨੇ ਏਜੰਸੀ ਨੂੰ ਦਸਿਆ ਕਿ ਕਿਸਾਨ ਇੱਥੋਂ ਡਾਸਨਾ ਟੋਲ ਵੱਲ ਕੂਚ ਕਰਨਗੇ। ਰਾਹਗੀਰਾਂ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਚੱਕਾ ਜਾਮ ਦਾ ਪ੍ਰੋਗਰਾਮ ਪੂਰਾ ਸ਼ਾਂਤੀਪੂਰਵਕ ਹੋਵੇਗਾ, ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੁਲੜਬਾਜ਼ੀ ਨਹੀਂ ਕੀਤੀ ਜਾਵੇਗੀ।

Click to comment

Leave a Reply

Your email address will not be published.

Most Popular

To Top