ਕਿਸਾਨਾਂ ਲਈ ਰਾਹਤ, ਕਣਕ ਦੇ ਸੁੰਗੜੇ ਦਾਣਿਆਂ ‘ਚ ਕੇਂਦਰ ਨੇ 8% ਤੱਕ ਦਿੱਤੀ ਛੋਟ
By
Posted on

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਕਣਕ ਦੇ ਸੁੰਗੜੇ ਦਾਣਿਆਂ ਦੀ ਮਿਕਦਾਰ 6 ਫੀਸਦੀ ਤੋਂ ਵਧਾ ਕੇ ਅੱਠ ਫੀਸਦੀ ਕਰ ਦਿੱਤੀ ਹੈ। ਇਸ ਨਾਲ ਹੁਣ ਅੱਠ ਫੀਸਦੀ ਤੱਕ ਸੁੰਗੜੇ ਦਾਣਿਆਂ ਵਾਲੀ ਕਣਕ ਖਰੀਦੀ ਜਾ ਸਕੇਗੀ।

ਜ਼ਿਆਦਾ ਗਰਮੀ ਪੈਣ ਕਾਰਨ ਕਣਕ ਪ੍ਰਭਾਵਿਤ ਹੋ ਗਈ ਸੀ ਜਿਸ ਤੋਂ ਕੇਂਦਰ ਵੱਲੋਂ ਇੱਕ ਜਾਂਚ ਟੀਮ ਭੇਜੀ ਗਈ ਸੀ ਤੇ ਟੀਮ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ।
ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ 6 ਫੀਸਦੀ ਤਕ ਨੁਕਸਾਨੀ ਫਸਲ ਦੀ ਖਰੀਦ ਹੁੰਦੀ ਸੀ ਜਿਸ ਨੂੰ ਹੁਣ 2% ਵਧਾ ਕੇ 8% ਕਰ ਦਿੱਤਾ ਗਿਆ ਹੈ। ਹਾਲ ਹੀ ‘ਚ ਕੇਂਦਰ ਨੇ ਆਪਣੀ ਟੀਮ ਪੰਜਾਬ ਭੇਜੀ ਸੀ। ਇਸ ਵਾਰ ਪ੍ਰਤੀ ਏਕੜ ਦਾ ਝਾੜ ਪਹਿਲਾਂ ਨਾਲੋਂ ਬਹੁਤ ਘੱਟ ਨਿਕਲਿਆ ਹੈ।
