News

ਕਿਸਾਨਾਂ ਬਾਰੇ ਗਾਏ ਗਾਣਿਆਂ ਨੇ ਯੂ-ਟਿਊਬ ’ਤੇ ਪਾਈ ਖੂਬ ਧਮਾਲ, ਹੋ ਰਹੇ ਵਾਇਰਲ

ਲਾਕਡਾਊਨ ਦੌਰਾਨ ਸੰਗੀਤ ਉਦਯੋਗ ਦਾ ਰੰਗ ਵੀ ਫਿੱਕਾ ਪੈ ਗਿਆ ਸੀ ਪਰ ਹੁਣ ਕਿਸਾਨ ਅੰਦੋਲਨ ਨੇ ਕਲਾਕਾਰਾਂ ਦੀ ਸੋਚ ਨੂੰ ਨਵਾਂ ਰੰਗ ਦਿੱਤਾ ਹੈ। ਉਹਨਾਂ ਨੇ ਕਿਸਾਨ ਅੰਦੋਲਨ ਲਈ ਜੋ ਗਾਣੇ ਲਿਖੇ ਹਨ, ਉਹ ਯੂ-ਟਿਊਬ ਤੇ ਖੂਬ ਧਮਾਲ ਕਰ ਰਹੇ ਹਨ।

ਜੱਟਾ ਤਕੜਾ ਹੋਜਾ- ਪੰਜਾਬੀ ਗਾਇਕ ਜੱਸ ਬਾਜਵਾ ਨੇ ਇਸ ਗੀਤ ਦੇ ਬੋਲ ਲਿਖੇ ਹਨ ਤੇ ਇਹ ਗੀਤ ਸੋਸ਼ਲ ਮੀਡੀਆ ਯੂ-ਟਿਊਬ ਤੇ ਕਾਫੀ ਵਾਇਰਲ ਹੋ ਰਿਹਾ ਹੈ। ਗਾਣੇ ਵਿੱਚ ਕਿਸਾਨਾਂ ਨੂੰ ਅਪਣੀ ਜ਼ਮੀਨ ਗਵਾਉਣ ਦਾ ਡਰ ਵਿਖਾਇਆ ਗਿਆ ਹੈ। ਗਾਣਾ ਹੁਣ ਤਕ ਤਕਰੀਬਨ 40 ਲੱਖ ਵਾਰ ਯੂ-ਟਿਊਬ ਤੇ ਸੁਣਿਆ ਜਾ ਚੁੱਕਾ ਹੈ।

ਅਸੀਂ ਵਡਾਂਗੇ- ਹਿੰਮਤ ਸੰਧੂ ਵਲੋਂ ਲਿਖਿਆ ਤੇ ਗਾਇਆ ਅਸੀਂ ਵਡਾਂਗੇ ਗਾਣੇ ਨੂੰ ਹੁਣ ਤੱਕ ਯੂ-ਟਿਊਬ ‘ਤੇ 50 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਹਿੰਮਤ ਨੇ ਵੀ ਤਿਆਰ ਕੀਤਾ ਹੈ ਤੇ ਇਸ ਦੀ ਵੀਡੀਓ ਵਿੱਚ ਕਿਸਾਨਾਂ ਵੱਲੋਂ ਬੈਰੀਕੇਡ ਢਾਹੁਣ ਤੇ ਅੰਦੋਲਨ ਦੇ ਹੋਰ ਦ੍ਰਿਸ਼ਾਂ ਨੂੰ ਸ਼ਾਮਲ ਕਰਕੇ ਤਿਆਰ ਕੀਤੀ ਗਈ ਹੈ।

ਜਾਗ ਕਿਸਾਨਾ- ਹਰਫ ਚੀਮਾ ਦਾ ਲਿਖਿਆ ਗੀਤ ਪੇਚਾ ਵੀ ਯੂ-ਟਿਊਬ ‘ਤੇ ਜ਼ਬਰਦਸਤ ਕਮਾਲ ਕਰ ਰਿਹਾ ਹੈ। ਇਸ ਗੀਤ ਨੂੰ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਗਾਇਆ ਹੈ। ਸੰਗੀਤ ਵੀਡੀਓ ਵਿੱਚ ਕਿਸਾਨ ਬਿੱਲ ਦਾ ਵਿਰੋਧ ਕਰਦੇ ਹੋਏ ਦਿਖਾਈ ਦਿੱਤੇ ਹਨ। ਅਸਲੀ ਕਲਿੱਪ ਨੂੰ ਵੀ ਗਾਣੇ ਵਿੱਚ ਕੁਝ ਥਾਂਵਾਂ ‘ਤੇ ਵਰਤਿਆ ਗਿਆ ਹੈ।

ਕਿਸਾਨ ਬਨਾਮ ਰਾਜਨੀਤੀ- ਮੱਟ ਸ਼ੇਰੋ ਵਾਲਾ ਵੱਲੋਂ ਲਿਖਿਆ ਗੀਤ ‘ਕਿਸਾਨ ਬਨਾਮ ਰਾਜਨੀਤੀ’ ਨੂੰ ਅਨਮੋਲ ਗਗਨ ਮਾਨ ਨੇ ਗਾਇਆ ਹੈ। ਵੀਡੀਓ ਉਨ੍ਹਾਂ ਦੇ ਅਧਿਕਾਰਤ ਯੂ-ਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਹੈ। ਹੁਣ ਤੱਕ ਇਸ ਨੂੰ 4 ਲੱਖ ਵਾਰ ਸੁਣਿਆ ਜਾ ਚੁੱਕਾ ਹੈ।

ਦਿੱਲੀਏ ਇਹ ਪੰਜਾਬ ਨਾਲ ਪੰਗੇ ਠੀਕ ਨਹੀਂ- ਆਰ ਨੇਤ ਦਾ ਗਾਣਾ ਦਿੱਲੀਏ ਇਹ ਪੰਜਾਬ ਨਾਲ ਪੰਗੇ ਠੀਕ ਨਹੀਂ ਯੂਟਿਊਬ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਤਿੰਨ ਮਿੰਟਾਂ ਦੇ ਇਸ ਗਾਣੇ ਨੂੰ ਹੁਣ ਤੱਕ 25 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Click to comment

Leave a Reply

Your email address will not be published. Required fields are marked *

Most Popular

To Top