News

ਕਿਸਾਨਾਂ ਪਰੇਸ਼ਾਨ, ਸਬਜ਼ੀਆਂ ਦੀ ਤੁੜਵਾਈ ਵੀ ਨਹੀਂ ਪੈ ਰਹੀ ਪੱਲੇ

ਪੰਜਾਬ ਵਿੱਚ ਸਬਜ਼ੀਆਂ ਦੇ ਭਾਅ ਲਗਾਤਾਰ ਡਿੱਗ ਰਹੇ ਹਨ। ਸਬਜ਼ੀਆਂ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਉਣ ਦੇ ਕਈ ਕਾਰਨ ਮੰਨੇ ਜਾ ਰਹੇ ਹਨ। ਇਹਨਾਂ ਵਿੱਚੋਂ ਇਕ ਇਹ ਹੈ ਅੰਦੋਲਨ ਕਰ ਕੇ ਸਬਜ਼ੀਆਂ ਦਿੱਲੀ ਨਹੀਂ ਭੇਜੀਆਂ ਜਾ ਰਹੀਆਂ। ਲੁਧਿਆਣਾ ਵਿੱਚ ਸਬਜ਼ੀਆਂ ਬਹੁਤ ਘੱਟ ਕੀਮਤ ਤੇ ਵਿਕ ਰਹੀਆਂ ਹਨ।

ਜੇ ਗੋਭੀ ਦੀ ਗੱਲ ਕੀਤੀ ਜਾਵੇ ਤਾਂ ਗੋਭੀ ਮੰਡੀ ਵਿੱਚ ਇਕ ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜਿਸ ਨਾਲ ਕਿਸਾਨ ਦੀ ਤੁੜਵਾਈ ਤੇ ਲਾਗਤ ਵੀ ਪਾਉਣੀ ਪੈ ਰਹੀ ਹੈ। ਕਿਸਾਨ ਦੋਵੇਂ ਪਾਸਿਆਂ ਤੋਂ ਵੱਡੀ ਮਾਰ ਖਾ ਰਿਹਾ ਹੈ। ਇੱਕ ਪਾਸੇ ਕੇਂਦਰ ਸਰਕਾਰ ਤੋਂ ਤੇ ਦੂਜੇ ਪਾਸੇ ਸਬਜ਼ੀਆਂ ਦੇ ਭਾਅ ਡਿੱਗਣ ਕਾਰਨ।

ਸਰਕਾਰ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਵੱਧ ਤੋਂ ਵੱਧ ਸਬਜ਼ੀਆਂ ਲਗਾਓ ਪਰ ਸਰਕਾਰ ਵੱਲੋਂ ਉਹਨਾਂ ਦੀ ਬਾਂਹ ਨਹੀਂ ਫੜੀ ਜਾਂਦੀ। ਜ਼ਿਆਦਾਤਰ ਸਬਜ਼ੀਆਂ ਦਿੱਲੀ ਹਰਿਆਣਾ ਜਾਂਦੀਆਂ ਹਨ ਪਰ ਕਿਸਾਨ ਅੰਦੋਲਨ ਕਰ ਕੇ ਕਿਸਾਨਾਂ ਨੂੰ ਹੀ ਨੁਕਸਾਨ ਹੋ ਰਿਹਾ ਹੈ।

ਸਬਜ਼ੀਆਂ ਦੀ ਸਪਲਾਈ ਦਿੱਲੀ ਤੋਂ ਇਲਾਵਾ ਹੋਰ ਸੂਬਿਆਂ ਵਿੱਚ ਵੀ ਨਹੀਂ ਜਾ ਰਹੀਆਂ ਇਸ ਲਈ ਸਬਜ਼ੀਆਂ ਭਾਰੀ ਮਾਤਰਾ ਵਿੱਚ ਜਮ੍ਹਾਂ ਹੋ ਰਹੀਆਂ ਹਨ।
 

Click to comment

Leave a Reply

Your email address will not be published.

Most Popular

To Top