Punjab

ਕਿਸਾਨਾਂ ਨੇ ਰੇਲ ਟਰੈਕਾਂ ’ਤੇ ਕੀਤੀ ਪੱਕੀ ਮੋਰਚਾਬੰਦੀ, ਰੇਲਵੇ ਵਿਭਾਗ ਨੂੰ ਹੋ ਰਿਹਾ ਕਰੋੜਾਂ ਦਾ ਨੁਕਸਾਨ

ਖੇਤੀ ਕਾਨੂੰਨ ਕਾਰਨ ਕਿਸਾਨਾਂ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਧਦਾ ਜਾ ਰਿਹਾ ਹੈ। ਇਸ ਦੌਰਾਨ ਪਿਛਲੇ ਹਫ਼ਤੇ ਉਹਨਾਂ ਦੁਆਰਾ ਚੱਕਾ ਜਾਮ ਕਰਨ ਤੋਂ ਬਾਅਦ ਹੁਣ ਫਿਰ ਤੋਂ ਅੰਦੋਲਨ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਰੇਲਾਂ ਦਾ ਚੱਕਾ ਜਾਮ ਕਰਨ ਮਗਰੋਂ ਪੰਜਾਬ ਦਾ ਰੇਲ ਸੰਪਰਕ ਦੂਜੇ ਸੂਬਿਆਂ ਨਾਲੋਂ ਕੱਟਿਆ ਗਿਆ ਹੈ।

ਸ਼ੂਰ ਵਿੱਚ ਰੇਲਵੇ ਵਿਭਾਗ ਨੇ ਖੁਦ ਹੀ ਪੰਜਾਬ ਆਉਂਦੀਆਂ ਰੇਲਾਂ ਰੱਦ ਕਰ ਦਿੱਤੀਆਂ ਸੀ ਪਰ ਹੁਣ ਕਿਸਾਨਾਂ ਨੇ ਪਟੜੀਆਂ ‘ਤੇ ਪੱਕੇ ਮੋਰਚੇ ਲਾ ਲਏ ਹਨ। ਇਸ ਲਈ ਰੇਲਵੇ ਵਿਭਾਗ ਨੂੰ ਵੀ ਕੁਝ ਨਹੀਂ ਸੁੱਝ ਰਿਹਾ ਕਿਉਂਕਿ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਕਿਸਾਨ ਜੱਥੇਬੰਦੀਆਂ ਦੇ ਬੁਲਾਰੇ ਡਾ. ਦਰਸ਼ਨ ਪਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ 30 ਤੋਂ ਵੱਧ ਰੇਲ ਮਾਰਗਾਂ ਤੇ ਪੱਕੀ ਮੋਰਚਾਬੰਦੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਤੇ ਦਬਾ ਪਾਉਣ ਲਈ ਖੇਤੀ ਬਿੱਲਾਂ ਦਾ ਪੱਖ ਪੂਰਨ ਵਾਲੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਪਿਛਲੇ 9 ਦਿਨਾਂ ਤੋਂ ਕਿਸਾਨਾਂ ਰੇਲਵੇ ਟਰੈਕ ’ਤੇ ਬੈਠ ਕੇ ਕਰ ਰਹੇ ਨੇ ਰੋਸ ਪ੍ਰਦਰਸ਼ਨ

ਕਿਸਾਨਾਂ ਨੇ ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਤਵੰਤ ਸਿੰਘ ਪੂਨੀਆ (ਸੰਗਰੂਰ), ਬਿਕਰਮਜੀਤ ਸਿੰਘ ਚੀਮਾ (ਪਾਇਲ), ਸੁਨੀਤਾ ਗਰਗ (ਕੋਟਕਪੂਰਾ) ਤੇ ਅਰੁਣ ਨਾਰੰਗ (ਵਿਧਾਇਕ ਅਬੋਹਰ) ਆਦਿ ਦੇ ਘਰਾਂ ਅੱਗੇ ਰੋਸ ਧਰਨੇ ਸ਼ੁਰੂ ਕੀਤੇ ਗਏ ਹਨ।

ਇਹ ਵੀ ਪੜ੍ਹੋ: 4 ਅਕਤੂਬਰ ਤੋਂ ਸ਼ੁਰੂ ਹੋਵੇਗਾ ਰਾਹੁਲ ਗਾਂਧੀ ਦਾ ‘ਪੰਜਾਬ ਦੌਰਾ’

ਇਸ ਤੋਂ ਇਲਾਵਾ ਪੂੰਜੀਪਤੀਆਂ ਦੇ ਟਿਕਾਣਿਆਂ ਖਾਸ ਕਰ 15 ਤੋਂ ਵੱਧ ਥਾਵਾਂ ’ਤੇ ਟੋਲ ਪਲਾਜ਼ੇ ਬੰਦ ਕਰਕੇ ਟ੍ਰੈਫਿਕ ਨੂੰ ਬਿਨਾਂ ਫੀਸ ਤੋਂ ਲੰਘਣ ਲਈ ਰਾਤ-ਦਿਨ ਦੇ ਧਰਨੇ ਸ਼ੁਰੂ ਕੀਤੇ ਗਏ ਹਨ। ਕਿਸਾਨਾਂ ਨੇ ਰਿਲਾਇੰਸ ਦੇ ਪੈਟਰੋਲ ਪੰਪਾਂ ਤੇ ਸ਼ਾਪਿੰਗ ਮਾਲਾਂ ਨੂੰ ਵੀ ਬੰਦ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਰੇਲ ਰੋਕੋ ਅੰਦੋਲਨ, ਭਾਜਪਾ ਆਗੂਆਂ ਦਾ ਬਾਈਕਾਟ, ਅਡਾਨੀਆਂ ਤੇ ਅੰਬਾਨੀਆਂ ਦੇ ਕਾਰੋਬਾਰਾਂ ਤੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ।

Click to comment

Leave a Reply

Your email address will not be published. Required fields are marked *

Most Popular

To Top