News

ਕਿਸਾਨਾਂ ਨੇ ‘ਰੀਪਬਲਿਕ ਟੀਵੀ’ ਦੀ ਟੀਮ ਦਾ ਕੀਤਾ ਤਿੱਖਾ ਵਿਰੋਧ, ਸੁਣਾਈਆਂ ਖਰੀਆਂ ਖਰੀਆਂ

ਨੈਸ਼ਨਲ ਮੀਡੀਆ ਤੇ ਅਕਸਰ ਗੋਦੀ ਮੀਡੀਆ ਹੋਣ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਿੱਲੀ ‘ਚ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ‘ਰੀਪਬਲਿਕ ਟੀਵੀ’ ਚੈਨਲ ਦੀ ਟੀਮ ਨੂ ਘੇਰ ਕੇ ਖਰੀਆ ਖਰੀਆਂ ਸੁਣਾਈਆਂ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉਹ ਲੰਮੇ ਸਮੇਂ ਸੰਘਰਸ਼ ਕਰ ਰਹੇ ਹਨ ਪਰ ਗੋਦੀ ਮੀਡੀਆਂ ਵੱਲੋਂ ਉਹਨਾਂ ਦੀ ਇੱਕ ਵੀ ਖ਼ਬਰ ਨਹੀਂ ਦਿਖਾਈ ਗਈ। ਉੱਥੇ ਹੀ ‘ਰੀਪਬਲਿਕ ਟੀਵੀ’ ਦੀ ਟੀਮ ਵੀ ਕਿਸਾਨਾਂ ਦੇ ਸਵਾਲਾਂ ਤੋਂ ਭੱਜਦੀ ਨਜ਼ਰ ਆ ਰਹੀ ਹੈ।

ਕਿਸਾਨਾਂ ਦੇ ਦਿੱਲੀ ਅੰਦੋਲਨ ‘ਚ ‘ਇੰਡੀਆਂ ਨਿਊਜ਼’ ਚੈਨਲ ਦੀ ਟੀਮ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਜਦੋਂ ਇੱਕ ਪੱਤਰਕਾਰ ਵੱਲੋਂ ਰਿਪੋਟਿੰਗ ਕੀਤੀ ਜਾ ਰਹੀ ਸੀ ਤਾਂ ਕਿਸਾਨਾਂ ਵੱਲੋਂ ਉਸ ਨੂੰ ਘੇਰ ਕੇ ਗੋਦੀ ਮੀਡੀਆ ਦੇ ਇਲਜ਼ਾਮ ਲਾਏ ਗਏ।

ਦੱਸ ਦੇਈਏ ਕਿ ਬੀਤੇ ਦਿਨ ਆਜ ਤੱਕ ਚੈਨਲ ਦੀ ਇੱਕ ਪੱਤਰਕਾਰ ਬੀਬੀ ਕਿਸਾਨਾਂ ਨਾਲ ਸਵਾਲ ਜਵਾਬ ਕਰਨ ਪਹੁੰਚੀ ਸੀ, ਪਰ ਕਿਸਾਨਾਂ ਨੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਕਿਸਾਨਾਂ ਵੱਲੋਂ ਆਏ ਦਿਨ ਨੈਸ਼ਨਲ ਮੀਡੀਆ ਦੇ ਥੋੜੇ ਚੈਨਲਾਂ ਨੂੰ ਛੱਡ ਕੇ ਬਾਕੀਆਂ ਚੈਨਲਾਂ ਦਾ ਬਾਇਕਾਟ ਕੀਤਾ ਜਾ ਰਿਹਾ ਹੈ ਅਤੇ ਆਏ ਦਿਨ ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।  

Click to comment

Leave a Reply

Your email address will not be published. Required fields are marked *

Most Popular

To Top