Uncategorized

ਕਿਸਾਨਾਂ ਨੇ ਫੇਰ ਕਰਤਾ ਐਲਾਨ, ਹੁਣ ਨਹੀਂ ਹਟਣੇ ਇਹ ਧਰਨੇ, 29 ਸਤੰਬਰ ਤਕ ਚੱਲਣਗੇ!

ਪੰਜਾਬ ਵਿੱਚ ਖੇਤੀ ਬਿੱਲਾਂ ਨੂੰ ਲੈ ਕੇ ਰੋਸ ਲਗਾਤਾਰ ਵਧ ਰਿਹਾ ਹੈ। ਇਹ ਰੋਸ ਹੁਣ ਹੋਰ ਜ਼ੋਰ ਫੜ੍ਹ ਰਿਹਾ ਹੈ। ਇਸ ਦੇ ਚਲਦਿਆਂ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਵਧਾਇਆ ਗਿਆ ਹੈ। ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ 48 ਘੰਟੇ ਦੇ ਰੇਲ ਜਾਮ ਨੂੰ ਹੁਣ 29 ਸਤੰਬਰ ਤਕ ਵਧਾ ਦਿੱਤਾ ਹੈ।

ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਚਾਰ ਦਿਨਾਂ ਤਕ ਰੇਲ ਦੀਆਂ ਪਟੜੀਆਂ ਤੇ ਹੀ ਧਰਨੇ ਦੇਣਗੇ। ਅੱਜ ਪੰਜਾਬ ਬੰਦ ਨੂੰ ਮਿਲੇ ਵੱਡੇ ਪੱਧਰ ਤੇ ਸਮਰਥਨ ਤੋਂ ਬਾਅਦ ਰੇਲ ਰੋਕੋ ਅੰਦੋਲਨ ਨੂੰ ਚਾਰ ਦਿਨਾਂ ਤਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਹੁਣ NRI ਵੀਰ ਵੀ ਆਏ ਕਿਸਾਨਾਂ ਦੇ ਹੱਕ ’ਚ, ਕਹਿੰਦੇ ਬਿੱਲ ਪਾਸ ਹੋਣਾ, ਕਿਸਾਨਾਂ ਨਾਲ ਸ਼ਰੇਆਮ ਧੱਕਾ

ਪਹਿਲਾਂ 26 ਸਤੰਬਰ ਤਕ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਕਿਸਾਨਾਂ ਦਾ ਰੋਸ ਇਸ ਕਦਰ ਵਧ ਗਿਆ ਹੈ ਕਿ ਉਹਨਾਂ ਨੇ ਅਜਿਹਾ ਫ਼ੈਸਲਾ ਕੀਤਾ ਹੈ। ਕਿਸਾਨਾਂ ਨੇ ਪੰਜਾਬ ਵਿਚੋਂ ਲੰਘਣ ਵਾਲੀਆਂ 14 ਟ੍ਰੇਨਾਂ ਰੱਦ ਕੀਤੀ ਹਨ। ਦਸ ਦਈਏ ਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਲੰਬੀ ਧਰਨੇ ’ਚ ਸ਼ਾਮਲ ਹੋਣ ਲਈ ਟਰੈਕਟਰ ’ਤੇ ਰਵਾਨਾ ਹੋਏ ਸੁਖਬੀਰ ਬਾਦਲ ਤੇ ਬੀਬਾ ਬਾਦਲ

ਪੰਜਾਬੀ ਗਾਇਕਾਂ ਨੇ ਵੀ ਇਹਨਾਂ ਧਰਨਿਆਂ ਵਿੱਚ ਅਪਣਾ ਰੋਸ ਪ੍ਰਗਟਾਇਆ। ਪੂਰੇ ਜੋਸ਼ ਅਤੇ ਹੋਸ਼ ਵਿੱਚ ਲੋਕਾਂ ਨੂੰ ਦਸਿਆ ਕਿ ਉਹਨਾਂ ਲਈ ਇਹ ਕਾਨੂੰਨ ਕਿੰਨੇ ਹੀ ਮਾੜੇ ਤੇ ਮਾਰੂ ਹਨ ਜਿਹਨਾਂ ਨੂੰ ਕਿਸੇ ਵੀ ਕੀਮਤ ਤੇ ਪਾਸ ਨਹੀਂ ਹੋਣ ਦਿੱਤਾ ਜਾਵੇਗਾ। ਉੱਥੇ ਹੀ ਅੱਜ ਲਗਭਗ ਸਾਰੀਆਂ ਪਾਰਟੀਆਂ ਵੱਲੋਂ ਪੰਜਾਬ ਵਿੱਚ ਧਰਨੇ ਦਿੱਤੇ ਗਏ।

Click to comment

Leave a Reply

Your email address will not be published. Required fields are marked *

Most Popular

To Top