News

ਕਿਸਾਨਾਂ ਨੇ ਪੰਜਾਬ ਦੇ 25 ਟੋਲ ਪਲਾਜ਼ਾ ਕੀਤੇ ਬੰਦ, ਵਧਾਏ ਗਏ ਟੋਲ ਰੇਟਾਂ ਤੋਂ ਭੜਕੇ ਕਿਸਾਨ

ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕਿਸਾਨਾਂ ਦਾ ਅੰਦੋਲਨ ਵੀ ਖ਼ਤਮ ਹੋ ਗਿਆ ਹੈ ਪਰ ਪੰਜਾਬ ਵਿੱਚ ਅਜੇ ਵੀ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਜਾਰੀ ਹਨ। ਸਿੰਘੂ ਬਾਰਡਰ ਤੇ ਆਵਾਜਾਈ ਸ਼ੁਰੂ ਹੋ ਗਈ ਹੈ ਪਰ ਅਜੇ ਵੀ ਪੰਜਾਬ ਵਿੱਚ 25 ਥਾਵਾਂ ਤੇ ਟੋਲ ਪਲਾਜ਼ਿਆਂ ਤੇ ਕਿਸਾਨ ਧਰਨਿਆਂ ਤੇ ਬੈਠੇ ਹੋਏ ਹਨ। ਕਿਸਾਨ ਜੱਥੇਬੰਦੀਆਂ ਵੱਲੋਂ 15 ਦਸੰਬਰ ਤੋਂ ਧਰਨਾ ਖ਼ਤਮ ਕਰਨ ਦੀ ਗੱਲ ਕਹੀ ਗਈ ਸੀ।

Intensifying their agitation, farmers' unions close toll plazas across  Haryana and Punjab

ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਨੇ ਧਰਨਾ ਸਮਾਪਤ ਕਰਨ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਵੀ ਰੱਖੇ। ਐਨਐਚਏਆਈ ਨੇ ਟੋਲ ਤੇ ਵਧੇ ਹੋਏ ਰੇਟਾਂ ਦੀ ਸੂਚੀ ਲਗਾ ਦਿੱਤੀ, ਜਿਸ ਨੂੰ ਦੇਖ ਕੇ ਕਿਸਾਨ ਆਗੂ ਭੜਕ ਗਏ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਰਮੀਤ ਕਾਦੀਆਂ ਨੇ ਪਾਠ ਦੌਰਾਨ ਐਲਾਨ ਕੀਤਾ ਕਿ ਜਦੋਂ ਤੱਕ ਟੋਲ ਪਲਾਜ਼ਿਆਂ ਤੇ ਪੁਰਾਣੇ ਰੇਟ ਬਹਾਲ ਨਹੀਂ ਕੀਤੇ ਜਾਂਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ।

ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਸਿੰਘ ਕਿਸਾਨ ਆਗੂਆਂ ਅੱਗੇ ਅਪੀਲ ਕੀਤੀ ਪਰ ਕਿਸਾਨ ਨਾ ਮੰਨੇ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਲਾਡੋਵਾਲ, ਬਠਿੰਡਾ ਦੇ ਪਿੰਡ ਲਹਿਰਾ ਬੇਗਾ ਤੇ ਪਿੰਡ ਜੀਦਾ, ਮੋਗਾ ਦੇ ਪਿੰਡ ਵੜਿੰਗ ਤੇ ਸਿੰਘਾਵਾਲਾ, ਸੰਗਰੂਰ ਦੇ ਲੱਡਾ ਤੇ ਕਾਲਾਝਾਰ, ਅੰਮ੍ਰਿਤਸਰ ਦੇ ਜੰਡਿਆਲਾ ਗੁਰੂ,

ਕੱਥੂਨੰਗਲ ਤੇ ਅਟਾਰੀ ਵਿੱਚ ਜਦਕਿ ਤਰਨਤਾਰਨ ਦੇ ਪਿੰਡ ਉਸਮਾਨ ਵਿੱਚ ਅਜੇ ਤੱਕ ਟੋਲ ਨਹੀਂ ਖੁੱਲ੍ਹਿਆ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਤਲਵੰਡੀ ਭਾਈ ਤੇ ਫਾਜ਼ਿਲਕਾ ਦੇ ਥੇਹ ਕਲੰਦਰ, ਪਟਿਆਲਾ ਦੇ ਰਾਜਪੁਰਾ ਦੇ ਧਰੇੜੀ ਜੱਟਾਂ ਸਮਾਣਾ, ਭਾਦਸੋਂ-ਅਮਲੋਹ ਰੋਡ ‘ਤੇ ਸਥਿਤ ਟੋਲ ਤੇ ਨਾਭਾ ਦੇ ਪਿੰਡ ਰੱਖੜਾ ਦਾ ਟੋਲ ਪਲਾਜ਼ਾ ਸ਼ਾਮਲ ਹਨ।

Click to comment

Leave a Reply

Your email address will not be published.

Most Popular

To Top