ਕਿਸਾਨਾਂ ਨੇ ਧਰਨਾ ਕੀਤਾ ਮੁਲਤਵੀ, ਹਾਈਵੇਅ ਤੋਂ ਹਟਾਈਆਂ ਟਰੈਕਟਰ ਟਰਾਲੀਆਂ

 ਕਿਸਾਨਾਂ ਨੇ ਧਰਨਾ ਕੀਤਾ ਮੁਲਤਵੀ, ਹਾਈਵੇਅ ਤੋਂ ਹਟਾਈਆਂ ਟਰੈਕਟਰ ਟਰਾਲੀਆਂ

ਫਗਵਾੜਾ ’ਚ ਗੰਨਾ ਕਿਸਾਨਾਂ ਵੱਲੋਂ ਪਿਛਲੇ 28 ਦਿਨਾਂ ਤੋਂ ਚਲਾਇਆ ਜਾ ਰਿਹਾ ਧਰਨਾ 10 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਹਾਈਵੇ ਤੋਂ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸ ਦਈਏ ਕਿ ਪੰਜਾਬ ਦੇ ਕਿਸਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਰੋਸਾ ਦਿਵਾਇਆ ਕਿ ਸ਼ੂਗਰ ਮਿਲ ਲਿਮਟੇਡ ਵੱਲੋਂ ਕਿਸਾਨਾਂ ਦੇ ਰੋਕੇ ਗਏ ਕਰੀਬ 72 ਕਰੋੜ ਰੁਪਏ ਦੀ ਬਕਾਇਆਂ ਅਦਾਇਗੀ ਕੱਲ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ।

ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ। ਜਾਣਕਾਰੀ ਮਤਾਬਿਕ ਇੱਕ ਹਫਤੇ ਦੇ ਅੰਦਰ ਕਰੋੜਾਂ ਰੁਪਏ ਦੀ ਰਕਮ ਵੀ ਕਿਸਾਨਾਂ ਦੇ ਖਾਤਿਆਂ ’ਚ ਹੋਵੇਗੀ। ਸਾਰੇ ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਇਸ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹਾਈਵੇਅ ਖੋਲ ਦਿੱਤਾ ਗਿਆ ਹੈ,  ਉੱਥੇ ਹੀ ਕਿਸਾਨਾਂ ਨੇ ਆਪਣੀ ਟਰੈਕਟਰ ਟਰਾਲੀਆਂ ਅਤੇ ਟੈਂਟ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਕਿਸਾਨ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਗੰਨੇ ਦੇ ਸੀਜ਼ਨ ਨੂੰ ਧਿਆਨ’ਚ ਰੱਖਦੇ ਹੋਏ ਪ੍ਰਾਈਵੇਟ ਮਿੱਲਾਂ ਬਾਰੇ ਗੱਲਬਾਤ ਚੱਲ ਰਹੀ ਹੈ ਅਤੇ ਜੇਕਰ ਮਿੱਲ ਮਾਲਕਾਂ ਦੇ ਨਾਲ ਕੋਈ ਸਮਝੌਤਾ ਸਿਰੇ ਨਾ ਚੜਿਆ ਤਾਂ ਸਰਕਾਰ ਖੁਦ ਇਸ ਸ਼ੂਗਰ ਮਿੱਲ ਨੂੰ ਚਲਾਏਗੀ।

Leave a Reply

Your email address will not be published.