News

ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਦਾ ਕੀਤਾ ਵਿਰੋਧ, ਤੋੜੇ ਬੈਰੀਗੇਟ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਿੱਚ ਰੋਹ ਲਗਾਤਾਰ ਜਾਰੀ ਹੈ। ਹਰਿਆਣਾ ਦੇ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸ਼ੁੱਕਰਵਾਰ ਨੂੰ ਜੀਂਦ ਪਹੁੰਚਣ ਵਾਲੇ ਹਨ ਜਿਵੇਂ ਹੀ ਇਹ ਜਾਣਕਾਰੀ ਕਿਸਾਨਾਂ ਨੂੰ ਮਿਲੀ ਤਾਂ ਹਜ਼ਾਰਾਂ ਕਿਸਾਨ ਚੌਟਾਲਾ ਦੇ ਵਿਰੋਧ ਕਰਨ ਲਈ ਸਮਾਗਮ ਵਾਲੀ ਥਾਂ ਪਹੁੰਚ ਗਏ।

ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਦੁਸ਼ਯੰਤ ਚੌਟਾਲਾ ਨੇ ਕੀਤੀ ਸਮਾਗਮ 'ਚ ਸ਼ਿਰਕਤ, ਕਿਸਾਨਾਂ ਨੇ ਤੋੜੇ ਬੈਰੀਗੇਟ

ਕਿਸਾਨਾਂ ਨੂੰ ਪੁਲਿਸ ਵੀ ਰੋਕ ਨਾ ਸਕੀ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜੀਂਦ ਸਕੱਤਰੇਤ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੀ ਗਈ। ਇੱਥੇ ਆਈਟੀਬੀਪੀ ਵੀ ਤਾਇਨਾਤ ਕੀਤੀ ਗਈ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਦੁਸ਼ਯੰਤ ਚੌਟਾਲਾ ਨੂੰ ਜੀਂਦ ਵਿੱਚ ਦਾਖਲ ਨਹੀਂ ਹੋਣ ਦੇਣਗੇ।

ਵਿਰੋਧ ਦੇ ਬਾਵਜੂਦ ਦੁਸ਼ਯੰਤ ਦਾ ਇਸ ਤਰ੍ਹਾਂ ਆਉਣਾ ਗਲਤ ਹੈ। ਉਹਨਾਂ ਅੱਗੇ ਕਿਹਾ ਕਿ ਦੁਸ਼ਯੰਤ ਚੌਟਾਲਾ ਇਸ ਮਹਿਮ ਕਾਂਡ ਕਰਾਉਣਾ ਚਾਹੁੰਦੇ ਹਨ। ਰਸਤੇ ਵਿੱਚ ਜਦੋਂ ਪੁਲਿਸ ਵੱਲੋਂ ਰੋਕਿਆ ਗਿਆ ਤਾਂ ਕਿਸਾਨ ਅਤੇ ਪੁਲਿਸ ਇੱਕ ਦੂਜੇ ਦੇ ਸਾਹਮਣੇ ਆ ਗਏ। ਕਿਸਾਨ ਬੈਰੀਗੇਟ ਤੋੜ ਕੇ ਅੱਗੇ ਵਧੇ। ਇਸ ਪ੍ਰਦਰਸ਼ਨ ਵਿੱਚ ਔਰਤਾਂ ਦੀ ਗਿਣਤ ਵੀ ਬਹੁਤ ਜ਼ਿਆਦਾ ਸੀ।

Click to comment

Leave a Reply

Your email address will not be published.

Most Popular

To Top