News

ਕਿਸਾਨਾਂ ਨੇ ਦਿੱਤੀ ਚੇਤਾਵਨੀ, ਕਿਹਾ ਕਿ ਯੂਰੀਆ ਲੈ ਕੇ ਹੀ ਜਾਵਾਂਗੇ ਨਹੀਂ ਤਾਂ…

ਬਠਿੰਡਾ ਦੇ ਐਨਐਫਐਲ ਵੱਲੋਂ ਬਣਾਏ ਗਏ ਕਿਸਾਨ ਸੁਵਿਧਾ ਕੇਂਦਰ ਤੇ ਯੂਰੀਆ ਨਾ ਮਿਲਣ ਤੋਂ ਭੜਕੇ ਕਿਸਾਨਾਂ ਨੇ ਯੂਰੀਆ ਨਾਲ ਲੱਦੇ ਟਰੱਕਾਂ ਨੂੰ ਰੋਕ ਕੇ ਐਨਐਫਐਲ ਮੈਨੇਜਮੈਂਟ ਤੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ।

ਸਵੇਰੇ 4 ਵਜੇ ਤੋਂ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਮੈਨੇਜਮੈਂਟ ਤੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 26 ਤੋਂ 27 ਨਵੰਬਰ ਨੂੰ ਦਿੱਲੀ ਜਾਣ ਦੇ ਕਿਸਾਨਾਂ ਦੇ ਪ੍ਰੋਗਰਾਮ ਨੂੰ ਫੇਲ੍ਹ ਕਰਨ ਲਈ ਜਾਣਬੁੱਝ ਕੇ 26 ਨਵੰਬਰ ਨੂੰ ਯੂਰੀਆ ਦੇਣ ਦਾ ਬਹਾਨਾ ਲਗਾਇਆ ਗਿਆ ਹੈ।

ਕਿਸਾਨ ਰਾਮਕਰਨ ਸਿੰਘ ਨੇ ਕਿਹਾ ਕਿ ਉਹ ਹਰ ਹਾਲ ਵਿੱਚ ਅੱਜ ਯੂਰੀਆ ਲੈ ਕੇ ਹੀ ਜਾਣਗੇ ਤੇ ਜਿੰਨਾ ਚਿਰ ਕਿਸਾਨਾਂ ਨੂੰ ਯੂਰੀਆ ਦੀ ਸਪਲਾਈ ਨਹੀਂ ਹੁੰਦੀ ਉੰਨਾ ਚਿਰ ਇਸ ਸੁਵਿਧਾ ਕੇਂਦਰ ਦਾ ਘਿਰਾਓ ਜਾਰੀ ਰਹੇਗਾ।

ਕਿਸਾਨਾਂ ਨੇ ਕਿਹਾ ਕਿ ਹੁਣ ਕਣਕ ਦੀ ਬਿਜਾਈ ਲਈ ਡੀਏਪੀ ਤੇ ਯੂਰੀਆ ਦੀ ਲੋੜ ਹੈ ਤੇ ਬੀਤੇ ਦਿਨੀ ਐਨਐਫਐਲ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਮੈਸੇਜ ਕੀਤਾ ਗਿਆ ਸੀ ਕਿ ਇਕ ਆਧਾਰ ਕਾਰਡ ਕਤੇ 25 ਗੱਟੇ ਯੂਰੀਆ ਸਰਕਾਰੀ ਰੇਟ ਤੇ ਦਿੱਤਾ ਜਾਵੇਗਾ ਪਿਛਲੇ ਦਿਨਾਂ ਵਿੱਚ ਅਧਿਕਾਰੀਆਂ ਵੱਲੋਂ ਕਿਸਾਨਾਂ ਦੀਆਂ ਇਸ ਸਬੰਧੀ ਪਰਚੀਆਂ ਕੱਟੀਆਂ ਗਈਆਂ ਸਨ ਤੇ ਯੂਰੀਆ ਦੀ ਸਪਲਾਈ ਬਾਅਦ ਵਿੱਚ ਦੇਣ ਲਈ ਕਿਹਾ ਗਿਆ ਸੀ।

ਅੱਜ ਯੂਰੀਆ ਲੈਣ ਵਾਲੇ ਕਿਸਾਨਾਂ ਨੂੰ ਅਧਿਕਾਰੀਆਂ ਨੇ 26 ਨਵੰਬਰ ਨੂੰ ਸਪਲਾਈ ਦੇਣ ਲਈ ਕਿਹਾ ਹੈ। ਪਰ ਕਿਸਾਨਾਂ ਨੂੰ ਇਹ ਮਨਜ਼ੂਰ ਨਹੀਂ ਸੀ ਇਸ ਲਈ ਉਹਨਾਂ ਨੇ ਉੱਥੇ ਹੀ ਕੇਂਦਰ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਤਰ ਕਿਸਾਨਾਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਯੂਰੀਆ ਦੀ ਸਪਲਾਈ ਨਹੀਂ ਹੁੰਦੀ ਇਸ ਸੈਂਟਰ ਦਾ ਘਿਰਾਓ ਜਾਰੀ ਰਹੇਗਾ। ਉਹ ਯੂਰੀਆ ਲੈ ਕੇ ਹੀ ਜਾਣਗੇ।

Click to comment

Leave a Reply

Your email address will not be published. Required fields are marked *

Most Popular

To Top