News

ਕਿਸਾਨਾਂ ਨੇ ਘੇਰੇ ਅਡਾਨੀ ਕੰਪਨੀ ਦੇ ਮਾਲ ਨਾਲ ਭਰੇ ਦੋ ਟਰੱਕ

ਫਿਰੋਜ਼ਪੁਰ ਦੇ ਪਿੰਡ ਵਾਂ ਦੇ ਕਿਸਾਨਾਂ ਵੱਲੋਂ ਇੱਕ ਸੈਲਰ ਵਿੱਚੋਂ ਚੌਲਾਂ ਨਾਲ ਭਰੇ ਟਰੱਕਾਂ ਨੂੰ ਘੇਰਿਆ ਗਿਆ ਹੈ। ਕਿਸਾਨਾਂ ਨੇ ਨਾ ਸਿਰਫ ਟਰੱਕਾਂ ਨੂੰ ਘੇਰਿਆ ਸਗੋਂ ਇਸ ਵਿਚਲੇ ਮਾਲ ਦੀ ਵੀ ਜਾਂਚ ਪੜਤਾਲ ਕੀਤੀ। ਜਾਂਚ ਕਰਨ ਤੇ ਨੌਜਵਾਨਾਂ ਨੇ ਦੋਸ਼ ਲਾਇਆ ਕਿ ਇਹ ਸਾਰਾ ਮਾਲ ਅੰਡਾਨੀ ਗਰੁੱਪ ਦਾ ਹੈ ਜਿਸ ਨੂੰ ਕਿ ਚੋਰੀ ਛੁਪੇ ਸੈਲਰ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ।

ਇਸ ਦੌਰਾਨ ਸੈਲਰ ਦੇ ਅੰਦਰ ਕਾਫੀ ਸਮੇਂ ਤੱਕ ਹੰਗਾਮਾ ਹੁੰਦਾ ਰਿਹਾ। ਇਸ ਤੋਂ ਬਾਅਦ ਕਿਸਾਨਾਂ ਨੇ ਸੈਲਰ ਦੇ ਅੱਕੇ ਹੀ ਧਰਨਾ ਮਾਰ ਦਿੱਤਾ ਹੈ ਅਤੇ ਇੱਕ ਸਥਾਨਕ ਆੜਤੀਆ ਸਣੇ ਮੋਦੀ ਸਰਕਾਰ ਅਤੇ ਅੰਡਾਨੀ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਦੀ ਮੰਗ ਹੈ ਕਿ ਸੈਲਰ ਨੂੰ ਜਲਦ ਤੋਂ ਜਲਦ ਪੱਕੇ ਤੌਰ ਤੇ ਬੰਦ ਕੀਤਾ ਜਾਵੇ।

ਦੱਸ ਦਈਏ ਕਿ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਅੰਬਾਨੀ ਅੰਡਾਨੀਆਂ ਦੇ ਤਮਾਮ ਕਾਰੋਬਾਰਾਂ ਨੂੰ ਕਿਸਾਨਾਂ ਨੇ ਪੰਜਾਬ ਵਿੱਚੋਂ ਠੱਪ ਕਰ ਦਿੱਤਾ ਹੈ। ਕਰੀਬ 2 ਮਹੀਨੇ ਤੋਂ ਕਿਸਾਨਾਂ ਨੇ ਇਨ੍ਹਾਂ ਕਾਰੋਬਾਰੀਆਂ ਦੇ ਮਾਲਾਂ ਪੰਪਾਂ ਸੈਲਰਾਂ ਆਦਿ ਅੱਗੇ ਧਰਨੇ ਮਾਰ ਰੱਖੇ ਹਨ। ਫਿਲਹਾਲ ਨਾ ਤਾਂ ਖੇਤੀ ਕਨੂੰਨ ਰੱਦ ਹੁੰਦੇ ਨਜ਼ਰ ਆ ਰਹੇ ਨੇ ਅਤੇ ਹੀ ਇਨ੍ਹਾ ਵੱਡੇ ਪੂੰਜੀਪਤੀਆਂ ਨੂੰ ਪੰਜਾਬ ਵੱਲੋਂ ਕੋਈ ਰਾਹਤ ਮਿਲਦੀ ਨਜ਼ਰ ਆਉਂਦੀ ਹੈ।

Click to comment

Leave a Reply

Your email address will not be published.

Most Popular

To Top