ਕਿਸਾਨੀ ਸੰਘਰਸ਼ ਨੂੰ ਲੈ ਕੇ ਪੂਰੇ ਦੇਸ਼ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਿਛਲੇ 23 ਦਿਨਾਂ ਤੋਂ ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕਿਸਾਨਾਂ ਨੂੰ ਦੇਸ਼ ਦੇ ਵੱਖ-ਵੱਖ ਵਰਗਾਂ ਦਾ ਵੀ ਸਮਰਥਨ ਮਿਲ ਰਿਹਾ ਹੈ।
ਕਿਸਾਨਾਂ ਨੇ ਇਸ ਅੰਦੋਲਨ ਨੂੰ ਇੱਕ ਵੱਖਰੇ ਲੈਵਲ ਤੇ ਖੜ੍ਹਾ ਕਰ ਦਿੱਤਾ ਹੈ। ਕਿਸਾਨ ਅਜੋਕੇ ਦੌਰ ਵਿੱਚ ਇੰਟਰਨੈਸ਼ਨਲ ਤੇ ਸੋਸ਼ਲ ਮੀਡੀਆ ਦਾ ਵੀ ਪੂਰਾ ਸਹਾਰਾ ਲੈ ਰਹੇ ਹਨ। ਕਿਸਾਨਾਂ ਨੇ ਅਪਣੀ ਆਵਾਜ਼ ਬੁਲੰਦ ਕਰਨ ਲਈ ਸੋਸ਼ਲ ਮੀਡੀਆ ਤੇ ਇਕ ਅਕਾਉਂਟ ਬਣਾਇਆ ਹੈ।
ਮੋਰਚੇ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਾਰਿਆਂ ਦਾ ਧੰਨਵਾਦ, Digital ਮਾਧਿਅਮ ਰਹੀ ਜੁੜੀ ਅਵਾਜ਼ਾਂ ਹਾਲੇ ਲੱਖਾਂ ਚ ਨੇ ਤੇ ਇਸਨੂੰ ਕਰੋੜਾਂ ਚ ਲੈ ਕੇ ਜਾਣ ਦੀ ਜਿੰਮੇਵਾਰੀ ਤੁਹਾਡੀ ਹੈ
— Kisan Ekta Morcha (@Kisanektamorcha) December 18, 2020
ਇਸ ਕਰਕੇ ਇਸਨੂੰ ਵੱਧ ਤੋਂ ਵੱਧ share ਕਰੋ ਅਤੇ ਕਰਵਾਓ pic.twitter.com/5jQfA1PrAu
ਇਸ ਅਕਾਉਂਟ ਦਾ ਨਾਂ ‘ਕਿਸਾਨ ਏਕਤਾ ਮੋਰਚਾ’ ਹੈ। ਦੱਸ ਦੇਈਏ ਕਿ ਨੌਜਵਾਨ ਕਿਸਾਨ ਇਸ ਅੰਦੋਲਨ ਰਾਹੀਂ ਪੂਰਾ ਆਈਟੀ ਸੈੱਲ ਤਿਆਰ ਕਰ ਰਹੇ ਹਨ। ਇਸ ਆਈ ਟੀ ਸੈੱਲ ਨੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਤੇ ਸਨੈਪਚੈਟ ‘ਤੇ ਅਕਾਉਂਟ ਤਿਆਰ ਕੀਤੇ ਹਨ।
ਉਨ੍ਹਾਂ ਦੇ ਜ਼ਰੀਏ ਅੰਦੋਲਨ ਦੀ ਸਾਰੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਏਗੀ। ਹੁਣ ਤੱਕ ਹਜ਼ਾਰਾਂ ਕਿਸਾਨ ਇਸ ਅਕਾਉਂਟ ਨੂੰ ਫੌਲੋ ਕਰ ਚੁੱਕੇ ਹਨ।
