Punjab

ਕਿਸਾਨਾਂ ਨੇ ਕਰਤਾ ਐਲਾਨ, 50 ਹਜ਼ਾਰ ਟਰਾਲੀਆਂ ਨਾਲ ਦਿੱਲੀ ’ਤੇ ਧਾਵਾ

ਖੇਤੀ ਕਾਨੂੰਨਾਂ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਕਿਸਾਨ ਜੱਥੇਬੰਦੀਆਂ ਹੁਣ ਤਕ ਦਾ ਸਭ ਤੋਂ ਵੱਡਾ ਐਕਸ਼ਨ ਲੈਣ ਜਾ ਰਹੀਆਂ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 50 ਹਜ਼ਾਰ ਟਰਾਲੀਆਂ ਨਾਲ ਦਿੱਲੀ ਤੇ ਧਾਵਾ ਬੋਲਿਆ ਜਾਵੇਗਾ। ਇਸ ਐਲਾਨ ਮਗਰੋਂ ਹਰਿਆਣਾ, ਦਿੱਲੀ ਦੇ ਕੇਂਦਰ ਸਰਕਾਰਾਂ ਲਈ ਮੁਸ਼ਕਿਲ ਵਧ ਗਈ ਹੈ।

ਇਸ ਨੂੰ ਲੈ ਕੇ ਹੁਣ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ। ਕਿਸਾਨ ਜੱਥੇਬੰਦੀਆਂ ਨੇ ਐਲਾਨ ਕੀਤਾ ਕਿ 26 ਤੇ 27 ਨਵੰਬਰ ਨੂੰ ਦਿੱਲੀ ਦੀ ਘੇਰਾਬੰਦੀ ਲਈ ਜੰਗੀ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ। ਸੂਬੇ ਵਿੱਚ ਤਕਰੀਬਨ 13 ਹਜ਼ਾਰ ਪਿੰਡ ਹਨ। ਹਰ ਪਿੰਡ ਵਿੱਚੋਂ ਘੱਟੋ-ਘੱਟ ਚਾਰ ਟਰਾਲੀਆਂ ਲੈ ਕੇ ਜਾਣ ਦਾ ਪ੍ਰੋਗਰਾਮ ਹੈ।

ਇਸ ਨਾਲ ਹੀ ਇੱਕ ਟਰਾਲੀ ਵਿੱਚ ਖਾਣੇ ਦਾ ਰਾਸ਼ਨ, ਬੈੱਡ ਤੇ ਹੋਰ ਚੀਜ਼ਾਂ ਹੋਣਗੀਆਂ। ਇਸ ਮੁਤਾਬਕ ਪੰਜਾਬ ਤੋਂ ਲਗਭਗ 50 ਹਜ਼ਾਰ ਟਰਾਲੀਆਂ ਜਾਣਗੀਆਂ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਰਸਤੇ ਵਿੱਚ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤਾਂ ਕਿਸਾਨ ਉੱਥੇ ਹੀ ਸੜਕਾਂ ਦੇ ਧਰਨਾ ਲਗਾ ਦੇਣਗੇ।

ਇਸ ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਜਿਸ ਨੂੰ ਲੈ ਕੇ ਉਹਨਾਂ ਦੀ ਕੇਂਦਰੀ ਮੰਤਰੀਆਂ ਨਾਲ ਬੀਤੇ ਦਿਨੀਂ ਹੋਈ ਇੱਕ ਬੈਠਕ ਵੀ ਬੇਨਤੀਜਾ ਰਹੀ।

Click to comment

Leave a Reply

Your email address will not be published.

Most Popular

To Top