News

ਕਿਸਾਨਾਂ ਨੇ ਕਰਤਾ ਐਲਾਨ, ਦਿੱਲੀ ਨੂੰ ਚਾਰੇ ਪਾਸਿਓਂ ਕੀਤਾ ਜਾਵੇਗਾ ਸੀਲ

ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਕੇਂਦਰ ਨੇ ਕਿਸਾਨ ਲੀਡਰਾਂ ਨੂੰ ਨਵਾਂ ਪ੍ਰਸਤਾਵ ਪੇਸ਼ ਕੀਤਾ ਸੀ। ਪਰ ਕਿਸਾਨ ਲੀਡਰਾਂ ਨੇ ਪ੍ਰਸਤਾਵ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਦਿੱਲੀ ਅੰਦਰ ਨਾ ਦਾਖਲ ਹੋਣ ਦਾ ਫ਼ੈਸਲਾ ਕੀਤਾ ਹੈ ਪਰ ਰਾਜਧਾਨੀ ਨੂੰ ਚੁਫੇਰਿਓਂ ਘੇਰਿਆ ਜਾਵੇਗਾ।

ਉਤਰ ਪ੍ਰਦੇਸ਼ ਤੇ ਰਾਜਸਥਾਨ ਨੂੰ ਜਾਣ ਵਾਲੇ ਰਾਹ ਸੀਲ ਕੀਤੇ ਜਾਣਗੇ। ਉੱਥੇ ਹੀ ਕਿਸਾਨ ਲੀਡਰ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਹੈ ਕਿ ਸਾਡਾ ਫ਼ੈਸਲਾ ਇਹੀ ਹੈ ਕਿ ਤਿੰਨੇ ਕਾਨੂੰਨ ਰੱਦ ਕਰੋ। ਉਹਨਾਂ ਨੂੰ ਸੋਧ ਮਨਜ਼ੂਰ ਨਹੀਂ। ਇਸ ਤੋਂ ਸਪਸ਼ਟ ਹੈ ਕਿ ਸੰਘਰਸ਼ ਅਜੇ ਜਾਰੀ ਰਹੇਗਾ।

ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਤੇ ਕਿਸਾਨਾਂ ਨੂੰ ਪ੍ਰਸਤਾਵ ਭੇਜਿਆ ਗਿਆ ਹੈ। ਇਸ ਤੇ ਚਰਚਾ ਕਰਨ ਲਈ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਬੈਠਕ ਹੋਈ ਹੈ। ਹੁਣ ਪ੍ਰਸਤਾਵ ਨੂੰ ਲੈ ਕੇ ਕਿਸਾਨ ਅੱਗੇ ਦੀ ਰਣਨੀਤੀ ਤੈਅ ਕਰਨਗੇ। ਕਿਸਾਨਾਂ ਨੂੰ ਭੇਜੇ ਗਏ ਪ੍ਰਸਤਾਵ ਵਿੱਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਪ੍ਰੈਸ ਬ੍ਰੀਫਿੰਗ ਵਿੱਚ ਜਾਣਕਾਰੀ ਦਿੱਤੀ ਹੈ।

ਜਾਵੇਡਕਰ ਨੇ ਕਿਹਾ ਕਿ ਕਿਸਾਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। APMC ਵੀ ਰਹੇਗੀ ਅਤੇ ਐਮਐਸਪੀ ਵੀ ਰਹੇਗੀ। ਕਿਸਾਨਾਂ ਨੂੰ ਬਾਕੀ ਸੁਵਿਧਾਵਾਂ ਵੀ ਮਿਲਣਗੀਆਂ। ਜਿੱਥੇ ਫ਼ਸਲ ਦੀ ਕੀਮਤ ਮਿਲੇਗੀ ਕਿਸਾਨ ਉੱਥੇ ਹੀ ਅਪਣੀ ਫ਼ਸਲ ਵੇਚਣਗੇ।

ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਬਗੂ ਨੇ ਕਿਹਾ ਕਿ ਸਰਕਾਰ ਵੱਲੋਂ ਮਿਲੇ ਪ੍ਰਸਤਾਵ ਉਹਨਾਂ ਨੂੰ ਮਨਜ਼ੂਰ ਨਹੀਂ ਹਨ। ਹੁਣ ਉਹਨਾਂ ਦੀ ਬੈਠਕ ਖਤਮ ਹੋਈ ਹੈ। ਅੱਗੇ ਵੀ ਉਹਨਾਂ ਨੇ ਹਰਿਆਣਾ ਨਾਲ ਬੈਠਕ ਕਰਨਗੇ ਜਿਸ ਵਿੱਚ ਉਹ ਅੱਗੇ ਦੇ ਕਦਮ ਦਾ ਵਿਚਾਰ ਕਰਨਗੇ।
  

Click to comment

Leave a Reply

Your email address will not be published. Required fields are marked *

Most Popular

To Top