News

ਕਿਸਾਨਾਂ ਨੇ ‘ਆਜ ਤੱਕ’ ਦੀ ਟੀਮ ਦੀ ਫੇਰ ਕੀਤੀ ਲਾਹਪਾਹ, ਪੱਤਰਕਾਰ ਨਾਲ ਗੱਲਬਾਤ ਕਰਨ ਤੋਂ ਕੀਤੀ ਕੋਰੀ ਨਾਂਹ

ਆਜ ਤੱਕ ਚੈਨਲ ਦੀ ਟੀਮ ਦੀ ਇਹ ਵੀਡੀਓ ਤਾਂ ਤੁਸੀਂ ਸਭ ਨੇ ਵੇਖੀ ਹੀ ਹੋਵੇਗੀ, ਜਦੋਂ ‘ਆਜ ਤੱਕ’ ਦੀ ਟੀਮ ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਦੀ ਵੀਡੀਓ ਕਵਰੇਜ਼ ਲਈ ਪਹੁੰਚੀ ਸੀ ਤਾਂ ਕਿਸਾਨਾਂ ਨੇ ਟੀਮ ਨੂੰ ਘੇਰ ਕੇ ਨਾ ਸਿਰਫ ਉਨ੍ਹਾਂ ਦੀ ਲਾਹ ਪਾਹ ਕੀਤੀ ਸੀ ਸਗੋਂ ਉਨ੍ਹਾਂ ਤੋਂ ਮੌਕੇ ਤੇ ਹੀ ਮੁਆਫੀ ਵੀ ਮੰਗਵਾਈ ਸੀ।

ਪਰ ਹੁਣ ਅਜਿਹੀ ਹੀ ਇੱਕ ਵੀਡੀਓ ਦਿੱਲੀ ਅੰਦੋਲਨ ਤੋਂ ਵੀ ਸਾਹਮਣੇ ਆਈ ਹੈ। ਜਿਥੇ ‘ਆਜ ਤੱਕ’ ਚੈਨਲ ਦੀ ਇੱਕ ਪੱਤਰਕਾਰ ਬੀਬੀ ਕਿਸਾਨਾਂ ਨਾਲ ਸਵਾਲ ਜਵਾਬ ਕਰਨ ਪਹੁੰਚੀ ਸੀ ਪਰ ਕਿਸਾਨਾਂ ਨੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ।

ਨੈਸ਼ਨਲ ਮੀਡੀਆ ਤੇ ਅਕਸਰ ਗੋਦੀ ਮੀਡੀਆ ਹੋਣ ਦੇ ਦੋਸ਼ ਲੱਗਦੇ ਰਹਿੰਦੇ ਨੇ ਅਤੇ ਹਰ ਵਾਰ ਨੈਸ਼ਨਲ ਮੀਡੀਆ ਇਨ੍ਹਾਂ ਦੋਸ਼ਾਂ ਤੋਂ ਕਿਵੇਂ ਨਾ ਕਿਵੇਂ ਬਚ ਹੀ ਜਾਂਦਾ ਹੈ ਪਰ ਹੁਣ ਕਿਸਾਨਾਂ ਨੇ ਰਲਾਇੰਸ ਅਤੇ ਪੂੰਜੀਪਤੀਆਂ ਦੇ ਕਾਰੋਬਾਰਾਂ ਦਾ ਬਾਇਕਾਟ ਕਰਨ ਦੇ ਨਾਲ ਨਾਲ ਨੈਸ਼ਨਲ ਮੀਡੀਆ ਦੇ ਕੁੱਝ ਚੈਨਲਾਂ ਨੂੰ ਛੱਡ ਜ਼ਿਆਦਾਤਰ ਚੈਨਲਾਂ ਦਾ ਬਾਇਕਾਟ ਕਰਨ ਦਾ ਮਨ ਬਣਾ ਲਿਆ ਹੈ ਅਤੇ ਇਸੇ ਦਾ ਹੀ ਨਤੀਜਾ ਹੈ ਕਿ ਇਨ੍ਹਾਂ ਚੈਨਲਾਂ ਦੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।

Click to comment

Leave a Reply

Your email address will not be published. Required fields are marked *

Most Popular

To Top