ਕਿਸਾਨਾਂ ਨੇ ਅੱਜ ਫਿਰ ਠੁਕਰਾਇਆ ਸਰਕਾਰੀ ਭੋਜਨ
By
Posted on

3 ਦਸੰਬਰ ਨੂੰ ਵੀ ਕਿਸਾਨ ਲੀਡਰਾਂ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਹੋਈ ਸੀ। ਉਸ ਬੈਠਕ ਵਿੱਚ ਕਿਸਾਨਾਂ ਵੱਲੋਂ ਸਰਕਾਰੀ ਭੋਜਨ ਖਾਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਅੱਜ ਵੀ ਕਿਸਾਨਾਂ ਨੇ ਸਰਕਾਰੀ ਭੋਜਨ ਖਾਣ ਤੋਂ ਨਾਂਹ ਕਰ ਦਿੱਤੀ। ਕਿਸਾਨ ਅਪਣਾ ਭੋਜਨ ਆਪ ਲੈ ਕੇ ਆਏ ਸਨ। ਇਹ ਭੋਜਨ ਇਕ ਕਾਰ ਰਾਹੀਂ ਕਿਸਾਨਾਂ ਲਈ ਲਿਜਾਇਆ ਗਿਆ ਸੀ। ਦਸ ਦਈਏ ਕਿ ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਜਾਰੀ ਹੈ।
ਕਿਸਾਨਾਂ ਦੀ ਇਕੋ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਕਾਨੂੂੰਨਾਂ ਵਿੱਚ ਸੋਧ ਨਹੀਂ ਹੋ ਸਕਦੀ ਕਿਉਂ ਕਿ ਇਹਨਾਂ ਵਿੱਚ ਬਹੁਤ ਸਾਰੀਆਂ ਕਮੀਆਂ ਹਨ।
