News

ਕਿਸਾਨਾਂ ਨੇ ਅੰਬਾਨੀ-ਅਡਾਨੀ ਦੇ ਨਾਲ-ਨਾਲ ਰਾਮਦੇਵ ਦਾ ਵੀ ਕੀਤਾ ਬਾਈਕਾਟ

ਸਰਕਾਰ ਦੇ ਅੰਬਾਨੀ ਅਤੇ ਅਡਾਨੀ ਵੀ ਕਿਸਾਨਾਂ ਦੇ ਨਿਸ਼ਾਨੇ ਤੇ ਹਨ। ਇਸ ਤੋਂ ਇਲਾਵਾ ਹੁਣ ਰਾਮਦੇਵ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਡਾਹਰ ਪਿੰਡ ਵਿੱਚ ਨੈਸ਼ਨਲ ਹਾਈਵੇਅ ਤੇ ਬਣੇ ਪਾਨੀਪਤ ਰੋਹਤਕ ਟੋਲ ਪਲਾਜ਼ਾ ਤੇ ਪਹੁੰਚੇ ਉੱਥੇ ਇਕੱਠੇ ਹੋਏ ਕਿਸਾਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਲਏ ਗਏ ਵੱਡੇ ਫ਼ੈਸਲਿਆਂ ਤੋਂ ਜਾਣੂ ਕਰਾਇਆ।

ਚੜੂਨੀ ਨੇ ਐਲਾਨ ਕੀਤਾ ਕਿ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਆਉਣ ਤਕ ਹਰਿਆਣਾ ਦੇ ਸਾਰੇ ਟੋਲ ਫਰੀ ਕਰਨ ਦੇ ਫ਼ੈਸਲੇ ਦੇ ਨਾਲ ਕਾਰਪੋਰੇਟ ਘਰਾਣੇ ਅੰਬਾਨੀ-ਅਡਾਨੀ ਦੇ ਨਾਲ-ਨਾਲ ਮੋਦੀ ਭਗਤ ਰਾਮਦੇਵ ਦੇ ਸਮਾਨ ਦਾ ਵੀ ਬਾਈਕਾਟ ਕੀਤਾ ਜਾਵੇਗਾ।

ਉਹਨਾਂ ਅੱਗੇ ਕਿਹਾ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿ ਸਾਡੇ ਦੇਸ਼ ਦੀ ਸਰਕਾਰ ਸਭ ਕੁੱਝ ਕਾਰਪੋਰੇਟ ਨੂੰ ਵੇਚ ਰਹੀ ਹੈ ਤੇ ਉਹਨਾਂ ਹਵਾਈ ਅੱਡੇ, ਰੇਲਵੇ, ਸੜਕਾਂ, ਬੰਦਰਗਾਹ, ਬੈਂਕ, ਕੰਪਨੀਆਂ ਸਾਰੇ ਕਾਰਪੋਰੇਟ ਨੂੰ ਵੇਚ ਦਿੱਤੇ।

ਉਹਨਾਂ ਕਿਹਾ ਕਿ ਇਸ ਲਈ ਅਸੀਂ ਇਹ ਫ਼ੈਸਲਾ ਲਿਆ ਹੈ ਕਿ ਜਿੱਥੇ ਜਿੱਥੇ ਸਾਡਾ ਵੱਸ ਚਲਦਾ ਹੈ ਕਿ ਉਸ ਚੀਜ਼ ਦਾ ਅਸੀਂ ਵਿਰੋਧ ਜਤਾਈਏ ਤੇ ਇਹ ਟੋਲ ਵੀ ਕਾਰਪੋਰੇਟ ਘਰਾਣਿਆਂ ਦੀ ਦੇਣ ਹਨ। ਇਸ ਲਈ ਟੋਲ ਫਰੀ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਅੰਬਾਨੀ ਤੇ ਅਡਾਨੀ ਦੇ ਨਾਲ-ਨਾਲ ਬਾਬਾ ਰਾਮਦੇਵ ਨੂੰ ਵੀ ਮੋਦੀ ਸਰਕਾਰ ਦਾ ਚਮਚਾ ਦਸਿਆ ਤੇ ਕਿਹਾ ਕਿ ਇਹ ਦੇਸ਼ ਨੂੰ ਖਾ ਰਹੇ ਹਨ।

ਇਸ ਲਈ ਤਿੰਨਾਂ ਦਾ ਜੋ ਵੀ ਉਤਪਾਦ ਹੈ ਉਸ ਨੂੰ ਜਨਤਾ ਖਰੀਦਣਾ ਬੰਦ ਕਰੇ ਤੇ ਉਹਨਾਂ ਇਹ ਵੀ ਕਿਹਾ ਕਿ ਤੀਜਾ ਫ਼ੈਸਲਾ ਇਹ ਲਿਆ ਗਿਆ ਹੈ ਕਿ ਇਸ ਸਮੇਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਹਨ ਤੇ ਅੱਗੇ ਪੰਚਾਇਤ ਦੀਆਂ ਚੋਣਾਂ ਆਉਣ ਵਾਲੀਆਂ ਹਨ ਉਹਨਾਂ ਕਿਹਾ ਕਿ ਜੋ ਇਸ ਧਰਮ ਯੁੱਧ ਵਿੱਚ ਇਸ ਅੰਦੋਲਨ ਵਿੱਚ ਸਹਿਯੋਗ ਨਹੀਂ ਕਰ ਰਿਹਾ ਉਸ ਉਮੀਦਵਾਰ ਨੂੰ ਵੋਟ ਨਹੀਂ ਪਾਉਣੇ।

Click to comment

Leave a Reply

Your email address will not be published. Required fields are marked *

Most Popular

To Top