ਕਿਸਾਨਾਂ ਨੇ ਅਕਾਲ ਕੌਂਸਲ ਅਤੇ ਐਸਜੀਪੀਸੀ ਖਿਲਾਫ਼ ਲਾਇਆ ਧਰਨਾ, ਕਿਹਾ, ਨਹੀਂ ਬਣਨ ਦਿੱਤਾ ਜਾ ਰਿਹਾ ਕਾਲਜ

 ਕਿਸਾਨਾਂ ਨੇ ਅਕਾਲ ਕੌਂਸਲ ਅਤੇ ਐਸਜੀਪੀਸੀ ਖਿਲਾਫ਼ ਲਾਇਆ ਧਰਨਾ, ਕਿਹਾ, ਨਹੀਂ ਬਣਨ ਦਿੱਤਾ ਜਾ ਰਿਹਾ ਕਾਲਜ

ਪੰਜਾਬ ਵਿੱਚ ਅਕਸਰ ਹੀ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ। ਹੁਣ ਕਿਸਾਨਾਂ ਵੱਲੋਂ ਸੰਗਰੂਰ ਦੇ ਮਸਤੂਆਣਾ ਸਾਹਿਬ ਵਿੱਚ ਕਿਸਾਨਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਪਰ ਕਿਸਾਨਾਂ ਵੱਲੋਂ ਇਹ ਧਰਨਾ ਪੰਜਾਬ ਸਰਕਾਰ ਦੇ ਖਿਲਾਫ਼ ਨਹੀਂ ਬਲਕਿ ਸੂਬਾ ਸਰਕਾਰ ਦੇ ਹੱਕ ਵਿੱਚ ਅਕਾਲ ਕੌਂਸਲ ਅਤੇ ਐਸਜੀਪੀਸੀ ਖਿਲਾਫ਼ ਲਗਾਇਆ ਗਿਆ ਹੈ।

ਕਿਸਾਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮਸਤੂਆਣਾ ਸਹਿਬ ਚ ਇੱਕ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਪਰ ਅਕਾਲ ਕੌਂਸਲ ਅਤੇ ਐਸਜੀਪੀਸੀ ਵੱਲੋਂ ਕਾਲਜ ਬਣਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਓਹਨਾਂ ਕਿਹਾ ਕਿ ਕਾਲਜ ਬਣਾਉਣ ਲਈ ਜ਼ਮੀਨ ਗੁਰਦੁਆਰਾ ਅੰਗੀਠਾ ਸਾਹਿਬ ਸੰਸਥਾ ਵੱਲੋਂ ਦਾਨ ਦਿੱਤੀ ਗਈ।

ਪਰ ਅਕਾਲ ਕੌਂਸਲ ਅਤੇ ਐਸਜੀਪੀਸੀ ਕੋਲ ਪਹਿਲਾਂ ਹੀ ਕਈ ਸੰਸਥਾਵਾਂ ਚੱਲ ਰਹੀਆਂ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਦੇਣ ਲਈ ਭਾਰੀ ਰਕਮ ਵਸੂਲ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜਿੰਨਾ ਸਮਾਂ ਅਕਾਲ ਕੌਂਸਲ ਵੱਲੋਂ ਕਾਲਜ ਬਣਾਉਣ ਲਈ ਸਹਿਮਤੀ ਨਹੀਂ ਦਿੱਤੀ ਜਾਂਦੀ ਓਹ ਅਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ।

Leave a Reply

Your email address will not be published.