News

ਕਿਸਾਨਾਂ ਨੂੰ ਮਿਲੇਗਾ ਇਕ ਲੱਖ ਕਰੋੜ ਰੁਪਿਆ, ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

ਮੰਤਰੀ ਮੰਡਲ ਦੇ ਵਿਸਥਾਰ ਅਤੇ ਫੇਰਬਦਲ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਬੈਠਕ ਹੋਈ ਸੀ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਬੈਠਕ ਵਿੱਚ ਕਿਸਾਨ, ਕੋਰੋਨਾ ਆਦਿ ਦੇ ਮੁੱਦਿਆਂ ਤੇ ਜ਼ਰੂਰੀ ਫ਼ੈਸਲੇ ਲਏ ਗਏ ਹਨ। ਕੋਰੋਨਾ ਨਾਲ ਲੜਾਈ ਲਈ 23,123 ਕਰੋੜ ਦੇ ਐਮਰਜੈਂਸੀ ਹੈਲਥ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਕੈਬਨਿਟ ਬੈਠਕ ਖ਼ਤਮ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਮਨਸੁਖ ਮੰਡਾਵਿਆ, ਨਰਿੰਦਰ ਸਿੰਘ ਤੋਮਰ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ਾਮ 5 ਵਜੇ ਬੁਲਾਈ ਗਈ ਬੈਠਕ ਤਕਰੀਬਨ ਕਾਫ਼ੀ ਘੰਟੇ ਚੱਲੀ।

MSP, subsidies are at root of Punjab's farm crises but its farmers are  fighting to keep them

ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਮੰਡੀਆਂ ਦਾ ਸ਼ਕਤੀਕਰਨ ਚਾਹੁੰਦੀ ਹੈ। ਸਰਕਾਰ ਨੇ ਅਹਿਮ ਫ਼ੈਸਲਾ ਲਿਆ ਹੈ ਜਿਸ ਤਹਿਤ 1 ਲੱਖ ਕਰੋੜ ਰੁਪਏ ਮੰਡੀ ਰਾਹੀਂ ਕਿਸਾਨਾਂ ਤੱਕ ਪਹੁੰਚੇਗਾ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ, “ਏਪੀਐਮਸੀ ਮੰਡੀਆਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਖੇਤੀ ਮੰਡੀਆਂ ਖ਼ਤਮ ਨਹੀਂ ਹੋਣ ਦਿੱਤੀਆਂ ਜਾਣਗੀਆਂ।

PM Narendra Modi's Cabinet expansion 2021: Check out the full list of  probable ministers

ਉਹਨਾਂ ਅੱਗੇ ਕਿਹਾ ਕਿ ਦੇਸ਼ ਵਿੱਚ ਸਭ ਤੋਂ ਵੱਡੇ ਖੇਤਰ ਵਿੱਚ ਨਾਰੀਅਲ ਦੀ ਖੇਤੀ ਹੁੰਦੀ ਹੈ। ਨਾਰੀਅਲ ਪ੍ਰੋਡਕਸ਼ਨ ਹੋਰ ਵਧਾਉਣ ਲਈ ਨਾਰੀਅਲ ਬੋਰਡ 1981 ਵਿੱਚ ਬਣਾਇਆ ਸੀ। ਦੂਜੇ ਪਾਸੇ, ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਵੀ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿੱਚ ਸਿਹਤ ਖੇਤਰ ਲਈ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਕਿਹਾ, ‘ਕੋਵਿਡ ਦੀ ਸ਼ੁਰੂਆਤ ਸਮੇਂ 15 ਹਜ਼ਾਰ ਕਰੋੜ ਦਾ ਫੰਡ ਦਿੱਤਾ ਗਿਆ ਸੀ, ਜਿਸ ਕਾਰਨ ਕੋਵਿਡ ਹੈਲਥ ਸੈਂਟਰ, ਕੇਅਰ ਸੈਂਟਰ ਅਤੇ ਲੈਬ ਨੂੰ ਅਪਗ੍ਰੇਡ ਕੀਤਾ ਗਿਆ ਸੀ।

ਇਸੇ ਤਰ੍ਹਾਂ, ਕੋਰੋਨਾ ਦੀ ਦੂਜੀ ਲਹਿਰ ਵਿੱਚ ਆਈਆਂ ਮੁਸ਼ਕਲਾਂ ਨਾਲ ਨਜਿੱਠਣ ਲਈ, ਭਾਰਤ ਸਰਕਾਰ ਨੇ 23 ਹਜ਼ਾਰ ਕਰੋੜ ਰੁਪਏ ਦਾ ਦੂਜਾ ਪੈਕੇਜ ਜਾਰੀ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ, ਸਿਹਤ ਮੰਤਰੀ ਮਨਸੁਖ ਮੰਡਵੀਆ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਮੌਜੂਦ ਸਨ। ਇਸ ਦੇ ਨਾਲ ਹੀ ਇਹ ਬੈਠਕ ਲਗਭਗ ਹੋਈ ਜਿਸ ਵਿਚ 30 ਮੰਤਰੀ ਸ਼ਾਮਲ ਹੋਏ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਨਵੀਂ ਕੈਬਨਿਟ ਟੀਮ ਨਾਲ ਇਹ ਪਹਿਲੀ ਮੁਲਾਕਾਤ ਸੀ।

ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਸੈਂਟ੍ਰਲਾਈਜ਼ਡ ਸਿਸਟਮ ਰਾਹੀਂ ਕੋਵਿਡ ਦੀ ਮਾਨਿਟਰਿੰਗ ਦਿੱਤੀ ਜਾਵੇਗੀ, ਅਗਲੇ 9 ਮਹੀਨਿਆਂ ਵਿੱਚ ਕੋਵਿਡ ਲਈ ਸਾਰੇ ਹੈਲਥ ਕੇਅਰ ਸਟੂਡੈਂਟਸ ਕੰਮ ਕਰਨਗੇ। 736 ਜ਼ਿਲ੍ਹਿਆਂ ਵਿੱਚ ਬੱਚਿਆਂ ਲਈ ਪੇਡਿਆਟ੍ਰਿਕ ਕੇਅਰ ਯੂਨਿਟਸ ਬਣਾਈ ਜਾਵੇਗੀ, ਜਿਸ ਵਿੱਚ 20 ਹਜ਼ਾਰ ਬੈਡਸ ਹੋਣਗੇ। ਜੇ ਕੋਰੋਨਾ ਮਾਮਲਿਆਂ ਵਿੱਚ ਵਾਧਾ ਹੁੰਦਾ ਹੈ ਤਾਂ ਇਕ ਫੀਲਡ ਹਸਪਤਾਲ ਦੀ ਜ਼ਰੂਰਤ ਪੈਂਦੀ ਹੈ ਤਾਂ 5,000 ਬੈੱਡ ਅਤੇ 2500 ਬੈੱਡ ਘੱਟ ਸਮੇਂ ਵਿੱਚ ਬਣਾਏ ਜਾ ਸਕਦੇ ਹਨ।

ਕੋਵਿਡ ਕੇਸਾਂ ਦੀ ਗਿਣਤੀ ਵਧਣ ਤੇ 5000 ਬੈੱਡ ਅਤੇ 2500 ਬੈੱਡ ਵਾਲਾ ਹਸਪਤਾਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ 1 ਕਰੋੜ ਦਵਾਈਆਂ ਉਪਲੱਬਧ ਕਰਵਾਈਆਂ ਜਾਣਗੀਆਂ। ਦੱਸ ਦਈਏ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਮੰਤਰੀ ਮੰਡਲ ਵਿਸਥਾਰ ਬੁੱਧਵਾਰ ਸ਼ਾਮ ਨੂੰ ਹੋਇਆ ਸੀ। ਕੁੱਲ 36 ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ ਜਦਕਿ ਅਨੁਰਾਗ ਠਾਕੁਰ, ਕਿਰਨ ਰਿਜਿਜੂ ਸਮੇਤ ਸੱਤ ਸਾਬਕਾ ਰਾਜ ਮੰਤਰੀਆਂ ਦਾ ਕੈਬਨਿਟ ਸੈਸ਼ਨ ਵਿੱਚ ਪ੍ਰਮੋਸ਼ਨ ਕੀਤਾ ਗਿਆ ਹੈ।

Click to comment

Leave a Reply

Your email address will not be published.

Most Popular

To Top