ਕਿਸਾਨਾਂ ਨੂੰ ਬੇਈਮਾਨ ਬੀਜ ਵਿਕਰੇਤਾਵਾਂ ਅਤੇ ਵਪਾਰੀਆਂ ਹੱਥੋਂ ਹੁੰਦੇ ਸ਼ੋਸ਼ਣ ਤੋਂ ਬਚਾਉਣ ਲਈ ਕੈਪਟਨ ਦਾ ਵੱਡਾ ਕਦਮ

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਨਕਲੀ ਜਾਂ ਘੱਟ ਕੁਆਲਿਟੀ ਦੇ ਬੀਜ ਵੇਚਣ ਵਾਲੇ ਬੇਈਮਾਨ ਵਪਾਰੀਆਂ ਤੋਂ ਬਚਾਉਣ ਲਈ ਕਿਸਾਨ ਹਿਤੈਸ਼ੀ ਪਹਿਲਕਦਮੀ ਕੀਤੀ ਹੈ। ਬੀਜ ਦੇ ਪੈਕਟਾਂ ਤੇ ਬਾਰਕੋਡ ਅਤੇ QR ਕੋਡ ਸਮੇਤ ਅਡਵਾਂਸਡ ਸਰਟੀਫਿਕੇਸ਼ਨ ਟੈਕਨਾਲੌਜੀ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਪੰਜਾਬ ਸਰਕਾਰ ਅਜਿਹਾ ਇਸ ਲਈ ਕਰ ਰਹੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਸਣੇ ਵੱਖ-ਵੱਖ ਫਸਲਾਂ ਦੇ ਅਸਲ ਬੀਜ ਪ੍ਰਾਪਤ ਹੋਵੇ। ਆਲੂਆਂ ਦੀ ਫਸਲ ਦੇ ਬੀਜਾਂ ਲਈ ਇਕ ਸਫਲ ਪ੍ਰੋਜੈਕਟ ਤੋਂ ਉਤਸ਼ਾਹਿਤ ਹੋਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਾਕਚੈਨ ਟੈਕਨੋਲੋਜੀ ਵਲੋਂ ਤਕਨੀਕੀ ਟਰੇਸਬਿਲਟੀ ਪ੍ਰਮਾਣੀਕਰਣ ਦੀ ਤਾਇਨਾਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਜਾਅਲੀ ਅਤੇ ਘੱਟ ਕੁਆਲਟੀ ਬੀਜਾਂ ਨਾਲ ਧੋਖਾ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਕਰਤਾ ਐਲਾਨ, ਪੰਜਾਬ ’ਚ ਇਸ ਤਰੀਕ ਤਕ ਬੰਦ ਰਹਿਣਗੇ ਸਕੂਲ
ਪ੍ਰਮਾਣਿਤ ਬੀਜ ਆਉਣ ਵਾਲੇ ਮੌਸਮ ਸਰਦੀਆਂ ਵਿੱਚ ਕਿਸਾਨਾਂ ਨੂੰ ਵੰਡੇ ਜਾਣਗੇ ਜਿਸ ਦੀ ਸ਼ੁਰੂਆਤ ਚਾਰਾ, ਤੇਲ ਅਤੇ ਅਨਾਜ ਦੀਆਂ ਫ਼ਸਲਾਂ ਦੇ 1.50 ਲੱਖ ਕੁਆਇੰਟਲ ਬੀਜਾਂ ਨਾਲ ਕੀਤੀ ਜਾਵੇਗੀ, ਜਿਸ ਦੀ 10,000 ਏਕੜ ਰਕਬੇ ਵਿਚ ਪੰਜਾਬ ਰਾਜ ਬੀਜ ਕਾਰਪੋਰੇਸ਼ਨ (ਪਨਸੀਡ) ਵਲੋਂ ਕਾਸ਼ਤ ਕੀਤੀ ਜਾਏਗੀ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਡਟੇ ਬਲਵਿੰਦਰ ਬੈਂਸ ਨੇ ਕਰਤਾ ਵੱਡਾ ਐਲਾਨ, ਪਾਰਲੀਮੈਂਟ ਘੇਰਨ ਦੀ ਤਿਆਰੀ ‘ਚ
ਇਹ ਹੀ ਕਣਕ ਅਤੇ ਝੋਨੇ ਦੇ ਬੀਜਾਂ ਲਈ ਆਉਣ ਵਾਲੀਆਂ ਅਗਲੇ ਸੀਜ਼ਨ ਵਿਚ ਹਾੜ੍ਹੀ 2021 ਤੋਂ ਸ਼ੁਰੂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਤਕਨੀਕ ਬੀਜਾਂ ਦੇ ਮੁੱਢ ਨੂੰ ਟਰੈਕ ਕਰਨ ਵਿੱਚ ਮਦਦ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਅਸਲੀ ਅਤੇ ਪ੍ਰਮਾਣਿਤ ਬੀਜ ਮਿਲੇਗਾ ਅਤੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਣ ਵਾਲੇ ਬੇਮੌਸਮੀ ਅਤੇ ਘੱਟ ਕੁਆਲਟੀ ਦੇ ਬੀਜਾਂ ਦੇ ਖ਼ਤਰੇ ਨੂੰ ਖਤਮ ਕੀਤਾ ਜਾਏਗਾ।
ਘਟੀਆ ਮਿਆਰ ਦੇ ਬੀਜ ਕਿਸਾਨਾਂ ਤੱਕ ਪਹੁੰਚਣ ਦੀ ਸਮੱਸਿਆ ਅਤੇ ਸੂਬੇ ਦੇ ਖੇਤੀ ਅਰਥਚਾਰੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ‘ਤੇ ਚਿੰਤਾ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੀਜ ਦੀ ਉਤਪਤੀ ਦਾ ਪਤਾ ਲਾਏ ਜਾਣ ਨਾਲ ਹੀ ਕਿਸਾਨਾਂ ਨੂੰ ਗੈਰ-ਮਿਆਰੀ ਬੀਜ ਵਿਕਰੇਤਾਵਾਂ ਅਤੇ ਵਪਾਰੀਆਂ ਹੱਥੋਂ ਹੁੰਦੇ ਸ਼ੋਸ਼ਣ ਤੋਂ ਬਚਾਇਆ ਜਾ ਸਕਦਾ ਹੈ।
