News

ਕਿਸਾਨਾਂ ਨੂੰ ਕਣਕ ਵੇਚਣ ਲਈ ਕਰਨਾ ਪੈ ਰਿਹਾ ਹੈ ਕਈ ਘੰਟਿਆਂ ਦਾ ਇੰਤਜ਼ਾਰ

ਜਦੋਂ ਕਣਕ ਮੰਡੀਆਂ ਵਿੱਚ ਨਹੀਂ ਪਹੁੰਚੀ ਸੀ ਤਾਂ ਉਸ ਸਮੇਂ ਖ਼ਬਰਾਂ ਆ ਰਹੀਆਂ ਸਨ ਕਿ ਮੰਡੀ ਵਿੱਚ ਕਿਸਾਨਾਂ ਦੀਆਂ ਸਹੂਲਤਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਪਰ ਸੱਚਾਈ ਹੋਰ ਹੀ ਸੀ। ਉਧਰ ਹਰਿਆਣਾ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੋ ਦਿਨ ਬੰਦ ਰਹੀ ਸੀ ਜਿਸ ਕਰ ਕੇ ਸੋਮਵਾਰ ਨੂੰ ਮੰਡੀਆਂ ਵਿੱਚ ਕਣਕ ਦੀ ਆਮਦ ਵਧ ਗਈ।

ਕਿਸਾਨ ਬੀਤੀ ਰਾਤ ਤੋਂ ਟਰੈਕਟਰ ਟਰਾਲੀ ਨਾਲ ਲਾਈਨਾਂ ਵਿੱਚ ਖੜ੍ਹੇ ਹਨ ਤੇ ਮੰਡੀ ਵਿੱਚ ਜਾਣ ਦਾ ਇੰਤਜ਼ਾਰ ਕਰਦੇ ਰਹੇ। ਸਰਕਾਰ ਨੇ ਦੋ ਦਿਨਾਂ ਲਈ ਕਣਕ ਦੀ ਖਰੀਦ ਤੇ ਰੋਕ ਲਾ ਦਿੱਤੀ ਸੀ। ਮੰਡੀ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਕਣਕ ਦੀ ਚੁਗਾਈ ਕੀਤੀ ਗਈ ਸੀ। ਖਰੀਦ ਬੰਦ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।

ਸੋਮਵਾਰ ਨੂੰ ਜਿਹੜੀ ਤਸਵੀਰ ਮੰਡੀ ਦੇ ਬਾਹਰ ਦੇਖੀ ਗਈ ਸੀ ਉਹ ਚਿੰਤਾਜਨਕ ਸੀ ਕਿਉਂ ਕਿ ਮੰਡੀ ਦੇ ਬਾਹਰ 5 ਕਿਲੋਮੀਟਰ ਤੱਕ ਲੰਬੀ ਲਾਈਨ ਸੀ। ਇਹ ਲਾਈਨ ਹਰ ਗੇਟ ਤੇ ਸੀ ਜੋ ਮੰਡੀ ਵੱਲ ਜਾਂਦਾ ਹੈ ਤੇ ਜਿੱਥੇ ਗੇਟ ਪਾਸ ਮਿਲਦਾ ਹੈ। ਉੱਥੇ ਹੀ ਗੇਟ ਪਾਸ ਕੱਟਣਾ ਦੇਰ ਨਾਲ ਸ਼ੁਰੂ ਹੋਇਆ ਸੀ।

ਕਿਸਾਨ ਬੀਤੀ ਰਾਤ ਤੋਂ ਹੀ ਹੁਣ ਧੁੱਪ ਵਿੱਚ ਅਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਉਹਨਾਂ ਦਾ ਨੰਬਰ ਆਵੇਗਾ।  ਸ਼ੁਰੂ ਤੋਂ ਹੀ ਕੇ ਮੰਡੀ ‘ਚ ਲਿਫਟਿੰਗ ਦਾ ਕੰਮ ਹੁੰਦਾ ਤਾਂ ਨਾ ਹੀ ਖਰੀਦ ਬੰਦ ਹੁੰਦੀ ਤੇ ਨਾ ਹੀ ਮੰਡੀ ਦੇ ਬਾਹਰ ਕਿਸਾਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ। 

ਵੈਸੇ ਤਾਂ ਸਰਕਾਰਾਂ ਜਨਤਾ ਨਾਲ ਵਾਅਦੇ ਤਾਂ ਵੱਡੇ ਵੱਡੇ ਕਰ ਲੈਂਦੀਆਂ ਹਨ ਪਰ ਇਹ ਵਾਅਦੇ ਕਦੋਂ ਪੂਰੇ ਹੋਣਗੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ। ਕਿਸਾਨਾਂ ਨੂੰ ਹਮੇਸ਼ਾ ਹੀ ਮੰਡੀਆਂ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।

Click to comment

Leave a Reply

Your email address will not be published. Required fields are marked *

Most Popular

To Top