News

ਕਿਸਾਨਾਂ ਦੇ ਹੱਕ ‘ਚ ਨਿੱਤਰੀਆਂ ਕਈ ਹਸਤੀਆਂ, ਕਹੀਆਂ ਇਹ ਗੱਲਾਂ

ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ ਤੇ ਬੈਠਿਆਂ ਨੂੰ 2 ਮਹੀਨਿਆਂ ਤੋਂ ਉਪਰ ਹੋ ਚੁੱਕੇ ਹਨ। ਪਰ ਅਜੇ ਤਕ ਕੋਈ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਕਿਸਾਨਾਂ ਦੇ ਹੱਕ ‘ਚ ਗਲੋਬਲ ਸਟਾਰਾਂ ਨੇ ਵੀ ਮੈਦਾਨ ‘ਚ ਨਿੱਤਰਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੇ ਕਿਸਾਨਾਂ ਦੇ ਸਮਰਥਨ ‘ਚ ਇੱਕ ਟਵੀਟ ਕੀਤਾ ਸੀ।

ਰਿਹਾਨਾ ਨੇ ਆਪਣੇ ਟਵੀਟ ‘ਚ ਕਿਸਾਨ ਅੰਦੋਲਨ ਨਾਲ ਜੁੜੀ ਖ਼ਬਰ ਸ਼ੇਅਰ ਕਰਦਿਆਂ ਕਿਹਾ ਸੀ ਕਿ ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ। ਇਨ੍ਹਾਂ ਤੋਂ ਇਲਾਵਾ ਪ੍ਰਦੂਸ਼ਣ ਖ਼ਿਲਾਫ਼ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਾਰਕੁਨ ਲਿਸਿਪੀਰੀਆ ਕਾਂਗੁਜਮ ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ।

ਆਪਣੇ ਟਵੀਟ ਵਿੱਚ ਉਸ ਨੇ ਲੋਕਾਂ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਹੁਣ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੇ ਕਿਹਾ ਹੈ ਕਿ ਅਸੀਂ ਭਾਰਤ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਇਕਜੁੱਟ ਖੜ੍ਹੇ ਹਾਂ। ਗ੍ਰੇਟਾ ਥਨਬਰਗ ਨੂੰ ਅਮਰੀਕੀ ਮੈਗਜ਼ੀਨ ਟਾਈਮ ਨੇ ਸਾਲ 2019 ਵਿੱਚ ‘ਪਰਸਨ ਆਫ ਦ ਈਅਰ’ ਐਲਾਨਿਆ ਸੀ।

ਇਸ ਦੇ ਨਾਲ ਹੀ ਵਾਤਾਵਰਣ ਕਾਰਕੁਨ ਜੈਮੀ ਮਾਰਗੋਲਿਨ ਨੇ ਕਿਹਾ ਹੈ, “ਇਹ ਜ਼ਰੂਰੀ ਹੈ ਕਿ ਦੁਨੀਆ ਭਾਰਤੀ ਕਿਸਾਨਾਂ ਨਾਲ ਏਕਤਾ ਵਿੱਚ ਖੜ੍ਹੀ ਹੋਵੇ। ਕਿਸਾਨ ਜਲਵਾਯੂ ਸੰਕਟ ਦੇ ਮੋਰਚੇ ‘ਤੇ ਹਨ। ਕਿਸਾਨਾਂ ਤੋਂ ਬਗੈਰ ਕੋਈ ਅੰਨ ਨਹੀਂ।

ਕਿਰਪਾ ਕਰਕੇ ਕਿਸਾਨ ਅੰਦੋਲਨ ਦਾ ਸਮਰਥਨ ਕਰੋ!” ਇੰਨਾ ਹੀ ਨਹੀਂ, ਕੈਨੇਡੀਅਨ YouTuber ਕਾਮੇਡੀਅਨ, ਟਾਕ ਸ਼ੋਅ ਹੋਸਟ ਤੇ ਅਦਾਕਾਰਾ ਲਿੱਲੀ ਨੇ ਰਿਹਾਨਾ ਦੇ ਟਵੀਟ ਦਾ ਰੀਵੀਟ ਲਿਖਿਆ, “ਹਾਂ! ਬਹੁਤ ਬਹੁਤ ਧੰਨਵਾਦ। ਇਹ ਮਨੁੱਖਤਾ ਦਾ ਮਸਲਾ ਹੈ! #IStandWithFarmers.”

Click to comment

Leave a Reply

Your email address will not be published.

Most Popular

To Top