News

ਕਿਸਾਨਾਂ ਦੇ ਹੱਕ ‘ਚ ਨਿਤਰਿਆ ਭਾਜਪਾ ਆਗੂ, ਛੱਡੀ ਪਾਰਟੀ

ਦਿੱਲੀ ਦੇ ਬਾਰਡਰਾਂ ਦੇ ‘ਤੇ ਡੱਟੇ ਕਿਸਾਨਾਂ ਨੂੰ 5 ਮਹੀਨੇ ਹੋਣ ‘ਚੋਂ ‘ਚ ਕਰੀਬ 5 ਦਿਨ ਬਾਕੀ ਹਨ। ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਦੇ ਨਾਲ ਨਾਲ ਭਾਜਪਾ ਆਗੂਆਂ ਦਾ ਵੀ ਵਿਰੋਧ ਕਰ ਰਹੇ ਨੇ ਅਤੇ ਉਹਨਾਂ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। ਜਿਸ ਦੇ ਮੱਦੇਨਜ਼ਰ ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਸਿਰਸਾ ‘ਚ ਭਾਜਪਾ ਆਗੂ ਪਵਨ ਬੈਨੀਵਾਲ ਨੇ ਬੀਜੇਪੀ ਨੂੰ ਅਲਵਿਦਾ ਆਖ ਦਿੱਤਾ ਹੈ।

ਬੀਜੇਪੀ

ਹਰਿਆਣਾ ਬੀਜ ਨਿਗਮ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਪਵਨ ਬੈਨੀਵਾਲ ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡਿਅਮ ਵਿੱਚ ਪਹੁੰਚੇ। ਜਿੱਥੇ ਕਿਸਾਨਾਂ ਨੇ ਪੱਕਾ ਮੋਰਚਾ ਲਿਆ ਹੋਇਆ ਹੈ। ਪਵਨ ਬੈਨੀਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਸਰਕਾਰ ਦੇ ਵੱਡੇ ਵੱਡੇ ਆਗੂਆਂ ਨਾਲ ਕਿਸਾਨਾਂ ਬਾਰੇ ਗੱਲਬਾਤ ਕੀਤੀ ਗਈ ਹੈ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ।

ਦੱਸ ਦਈਏ ਕਿ ਪਵਨ ਬੈਨੀਵਾਲ ਪਹਿਲਾਂ ਭਾਜਪਾ ਦੀ ਟਿਕਟ ਤੋਂ ਚੋਣ ਵੀ ਲੜ੍ਹ ਚੁੱਕੇ ਹਨ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਐਲਨਾਬਾਦ ਖੇਤਰ ਵਿੱਚ ਪਵਨ ਬੈਨੀਵਾਲ ਦੇ ਸਮਰਥਨ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਸੀ।

ਉੱਥੇ ਹੀ ਅੱਜ ਪਵਨ ਬੈਨੀਵਾਲ ਵੱਲੋਂ ਕਿਸਾਨਾਂ ਦੇ ਹੱਕ ‘ਚ ਆਪਣੇ ਸਮਰਥਕਾਂ ਸਣੇ ਭਾਜਪਾ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਵੱਲੋਂ ਕਿਸੇ ਹੋਰ ਪਾਰਟੀ ‘ਚ ਸ਼ਾਮਿਲ ਹੋਣ ਦੀ ਬਜਾਏ ਕਿਸਾਨਾਂ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਦੀ ਗੱਲ ਆਖੀ ਗਈ ਹੈ।

Click to comment

Leave a Reply

Your email address will not be published. Required fields are marked *

Most Popular

To Top