News

ਕਿਸਾਨਾਂ ਦੇ ਹੱਕ ‘ਚ ਆਵਾਜ਼ ਚੁੱਕਣ ਵਾਲੀ ਗ੍ਰੇਟਾ ਥਨਬਰਗ ਖਿਲਾਫ ਹੋਈ ਐਫਆਈਆਰ

ਗ੍ਰੇਟਾ ਥਨਬਰਗ ਨੇ ਕਿਹਾ ਸੀ ਕਿ ਅਸੀਂ ਭਾਰਤ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ (Support Farmers Protest) ਵਿੱਚ ਇਕਜੁੱਟ ਖੜ੍ਹੇ ਹਾਂ। ਗ੍ਰੇਟਾ ਥਨਬਰਗ ਨੂੰ ਅਮਰੀਕੀ ਮੈਗਜ਼ੀਨ ਟਾਈਮ ਨੇ ਸਾਲ 2019 ਵਿੱਚ ‘ਪਰਸਨ ਆਫ ਦ ਈਅਰ’ ਐਲਾਨਿਆ ਸੀ।

ਦਿੱਲੀ ਪੁਲਿਸ ਨੇ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ (Greta Thunberg) ਖਿਲਾਫ ਐਫਆਈਆਰ ਦਰਜ ਕੀਤੀ ਹੈ। ਗ੍ਰੇਟਾ ਥਨਬਰਗ ਨੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਸੀ। ਇਸ ਮਗਰੋਂ ਇਹ ਮਾਮਲਾ ਕੌਮਾਂਤਰੀ ਪੱਧਰ ‘ਤੇ ਛਾ ਗਿਆ ਸੀ।

ਇਨ੍ਹਾਂ ਤੋਂ ਬਾਅਦ ਪ੍ਰਦੂਸ਼ਣ ਖ਼ਿਲਾਫ਼ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਾਰਕੁਨ ਲਿਸਿਪੀਰੀਆ ਕਾਂਗੁਜਮ ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ। ਆਪਣੇ ਟਵੀਟ ਵਿੱਚ ਉਸ ਨੇ ਲੋਕਾਂ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ।

ਫਿਰ ਇਹ ਸਿਲਸਿਲਾ ਲੰਬਾ ਹੋ ਗਿਆ। ਦੱਸ ਦਈਏ ਕਿ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦੀ ਸ਼ੁਰੂਆਤ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੇ ਕੀਤੀ ਸੀ। ਰਿਹਾਨਾ ਨੇ ਕਿਸਾਨਾਂ ਦੇ ਸਮਰਥਨ ‘ਚ ਇੱਕ ਟਵੀਟ ਕੀਤਾ ਸੀ। ਰਿਹਾਨਾ ਨੇ ਆਪਣੇ ਟਵੀਟ ‘ਚ ਕਿਸਾਨ ਅੰਦੋਲਨ ਨਾਲ ਜੁੜੀ ਖ਼ਬਰ ਸ਼ੇਅਰ ਕਰਦਿਆਂ ਕਿਹਾ ਸੀ ਕਿ ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ।

Click to comment

Leave a Reply

Your email address will not be published. Required fields are marked *

Most Popular

To Top