News

ਕਿਸਾਨਾਂ ਦੇ ਹੱਕ ‘ਚ ਆਏ ਅੰਨਾ ਹਜ਼ਾਰੇ, ਮੋਦੀ ਸਰਕਾਰ ਨੂੰ ਸੁਣਾ ਦਿੱਤੀਆਂ ਖਰੀਆਂ-ਖਰੀਆਂ

ਪੰਜਾਬ ਅਤੇ ਹੋਰਨਾਂ ਰਾਜਾਂ ਦੇ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਸਿੰਘੂ ਬਾਰਡਰ ਤੇ ਧਰਨਿਆਂ ਵਿੱਚ ਡਟੇ ਹੋਏ ਹਨ। ਸਰਕਾਰ ਨੇ ਗੱਲਬਾਤ ਕਰਨ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਠੁਕਰਾ ਦਿੱਤਾ ਹੈ। ਕਿਸਾਨ ਸੰਗਠਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।

ਕਿਸਾਨ ਹੁਣ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ਰਾਹੀਂ ਬੁਰਾੜੀ ਦੇ ਨਿਰੰਕਾਰੀ ਸਮਾਗਮ ਮੈਦਾਨ ਨਹੀਂ ਜਾਣਗੇ। ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਦਰਸ਼ਨ ਸਿੰਘੂ ਬਾਰਡਰ ਉੱਤੇ ਹੀ ਜਾਰੀ ਰਹੇਗਾ। ਉੱਧਰ ਸਮਾਜਕ ਕਾਰਕੁਨ ਅੰਨਾ ਹਜ਼ਾਰੇ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ।

ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਤੇ ਸਰਕਾਰ ਦੀ ਸਥਿਤੀ ਭਾਰਤ ਤੇ ਪਾਕਿਸਤਾਨ ਵਰਗੀ ਹੋ ਗਈ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਜਿਵੇਂ ਚੋਣਾਂ ਵੇਲੇ ਹਰ ਲੀਡਰ ਕਿਸਾਨਾਂ ਦੇ ਘਰਾਂ ਤੇ ਖੇਤਾਂ ਤੱਕ ਵੀ ਵੋਟਾਂ ਮੰਗਣ ਜਾਂਦੇ ਹਨ ਉਵੇਂ ਹੀ ਹੁਣ ਉਨ੍ਹਾਂ ਦੀ ਸਮੱਸਿਆ ਬਾਰੇ ਗੱਲ ਕਰਨ।

ਉਹਨਾਂ ਅੱਗੇ ਕਿਹਾ ਕਿ ਕਿਸਾਨ ਅੱਜ ਅਹਿੰਸਾ ਦੇ ਮਾਰਗ ਉੱਤੇ ਚੱਲ ਕੇ ਅੰਦੋਲਨ ਕਰ ਰਹੇ ਹਨ। ਕੱਲ੍ਹ ਕਿਸਾਨ ਜਦੋਂ ਹਿੰਸਾ ਕਰਨ ਉੱਤੇ ਉਤਾਰੂ ਹੋ ਜਾਣਗੇ, ਤਦ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਕਿਸਾਨ ਪਾਕਿਸਤਾਨੀ ਨਹੀਂ ਹਨ। ਅੰਨਾ ਹਜ਼ਾਰੇ ਨੇ ਕਿਹਾ ਕਿ ਇਹ ਦੇਸ਼ ਲਈ ਮੰਦਭਾਗੀ ਹਾਲਤ ਹੈ ਕਿ ਕਿਸਾਨ ਇੰਨੇ ਦਿਨਾਂ ਤੋਂ ਅੰਦੋਲਨ ਕਰ ਰਹੇ ਹਨ।

ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਇਹ ਠੀਕ ਨਹੀਂ ਹੈ। ਅੱਜ ਜੋ ਕਿਸਾਨਾਂ ਨਾਲ ਹੋ ਰਿਹਾ ਹੈ, ਉਹ ਹਿੰਦੁਸਤਾਨ–ਪਾਕਿਸਤਾਨ ਵਿਚਾਲੇ ਸੰਘਰਸ਼ ਜਿਹਾ ਬਣ ਗਿਆ ਹੈ। ਕਿਸਾਨ ਦੇਸ਼ ਦਾ ਦੁਸ਼ਮਣ ਨਹੀਂ, ਇਸ ਲਈ ਇਸ ਅੰਦੋਲਨ ਨੂੰ ਸੁਲਝਾਉਣਾ ਜ਼ਰੂਰੀ ਹੈ।

Click to comment

Leave a Reply

Your email address will not be published. Required fields are marked *

Most Popular

To Top