ਕਿਸਾਨਾਂ ਦੇ ਹੱਕਾਂ ਲਈ ਨਵਜੋਤ ਸਿੱਧੂ ਉੱਤਰੇ ਸੜਕਾਂ ’ਤੇ
By
Posted on

ਅੱਜ ਨਵਜੋਤ ਸਿੰਘ ਸਿੱਧੂ ਵੀ ਕਿਸਾਨਾਂ ਦੇ ਹਿੱਤਾਂ ਲਈ ਸੜਕ ਤੇ ਉੱਤਰ ਆਏ ਹਨ। ਇਸ ਦੇ ਚਲਦੇ ਲੋਕਾਂ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਜਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸਿੱਧੂ ਦੇ ਹਮਾਇਤੀ ਕਾਲੀਆਂ ਝੰਡੀਆਂ ਲੈ ਕੇ ਮੋਦੀ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ।
ਇਸ ਨੂੰ ਵੇਖਦਿਆਂ ਭੰਡਾਰੀ ਪੁਲ ਵੱਲ ਚੁਫੇਰਿਓਂ ਆਉਣ ਵਾਲੇ ਰਸਤਿਆਂ ਨੂੰ ਟ੍ਰੈਫ਼ਿਕ ਪੁਲਿਸ ਨੇ ਡਾਇਵਰਟ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਬਹੁਤ ਲੰਬੇ ਸਮੇਂ ਤੋਂ ਬਾਅਦ ਅੱਜ ਸੋਸ਼ਲ ਮੀਡੀਆ ਦੇ ਸਾਹਮਣੇ ਆਏ ਹਨ। ਨਵਜੋਤ ਸਿੱਧੂ ਹੁਣ ਕਿਸਾਨਾਂ ਲਈ ਮੈਦਾਨ ‘ਚ ਉੱਤਰੇ ਹਨ।

ਨਵੇਂ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਵੱਲੋਂ ਹੋ ਰਹੇ ਧਰਨੇ-ਪ੍ਰਦਰਸ਼ਨ ਦਰਮਿਆਨ ਨਵਜੋਤ ਸਿੱਧੂ ਨੇ ਰੋਸ ਮਾਰਚ ਕੀਤਾ ਹੈ। ਸਿੱਧੂ ਨੇ ਅੰਮ੍ਰਿਤਸਰ ਦੇ ਹਾਲ ਗੇਟ ਬਾਹਰ ਧਰਨਾ ਦਿੱਤਾ। ਸਿੱਧੂ ਵੱਲੋਂ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਰੋਸ ਮਾਰਚ ਵੀ ਕੱਢਿਆ ਗਿਆ।
