Punjab

ਕਿਸਾਨਾਂ ਦੇ ਹੱਕਾਂ ਲਈ ਕਾਂਗਰਸ ਵੀ ਆਵੇਗੀ ਹੁਣ ਸੜਕਾਂ ’ਤੇ, ਹੋਣਗੇ ਰੋਡ ਸ਼ੋਅ

ਰਾਸ਼ਟਰਪਤੀ ਵੱਲੋਂ ਖੇਤੀ ਆਰਡੀਨੈਂਸਾਂ ਤੇ ਦਸਤਖ਼ਤ ਕਰਨ ਤੋਂ ਬਾਅਦ ਇਹ ਆਰਡੀਨੈਂਸ ਹੁਣ ਕਾਨੂੰਨ ਦਾ ਰੂਪ ਧਾਰਨ ਕਰ ਚੁੱਕੇ ਹਨ। ਪੰਜਾਬ ਵਿੱਚ ਅਕਾਲੀ, ਆਮ ਆਦਮੀ ਪਾਰਟੀ ਅਤੇ ਹੋਰ ਜੱਥੇਬੰਦੀਆਂ ਵੱਲੋਂ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਕਾਂਗਰਸ ਵੱਲੋਂ 2 ਅਕਤੂਬਰ ਤੋਂ 4 ਅਕਤੂਬਰ ਤੱਕ ਖੇਤੀਬਾੜੀ ਆਰਡੀਨੈਂਸ ਦੇ ਵਿਰੋਧ ‘ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ।

ਇਸ ਰੋਡ ਸ਼ੋਅ ‘ਚ ਰਾਹੁਲ ਗਾਂਧੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ। ਇਹ ਰੋਡ ਸ਼ੋਅ ਹੇਠ ਲਿਖੇ ਵੇਰਵੇ ਅਨੁਸਾਰ ਕੀਤਾ ਜਾਵੇਗਾ…

ਇਹ ਵੀ ਪੜ੍ਹੋ: ਵਿਦੇਸ਼ਾਂ ’ਚ ਵਸਦੇ ਭਾਰਤੀ ਖੇਤੀ ਬਿੱਲਾਂ ਵਿਰੁੱਧ 3 ਅਕਤੂਬਰ ਨੂੰ ਕਰਨਗੇ ਪ੍ਰਦਰਸ਼ਨ

2 ਅਕਤਬੂਰ ਨੂੰ ਰੋਡ ਸ਼ੋਅ ਦੀ ਜਨਤਕ ਬੈਠਕ ਤੋਂ ਬਾਅਦ ਸ਼ੁਰੂਆਤ ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ ਮੋਗਾ ਤੋਂ ਹੋਵੇਗੀ ਅਤੇ ਰਾਏਕੋਟ, ਲੁਧਿਆਣਾ ਵਿਖੇ ਸਮਾਪਤੀ ਹੋਵੇਗੀ। 
3 ਅਕਤੂਬਰ ਨੂੰ ਰੋਡ ਸ਼ੋਅ ਦੀ ਸ਼ੁਰੂਆਤ ਧੂਰੀ, ਸੰਗਰੂਰ ਤੋਂ ਹੋਵੇਗੀ ਅਤੇ ਸਮਾਣਾ ਮੰਡੀ ਪਟਿਆਲਾ ਵਿਖੇ ਇਕ ਹੋਰ ਜਨਤਕ ਮੀਟਿੰਗ ਨਾਲ ਸਮਾਪਤੀ ਹੋਵੇਗੀ।

ਇਹ ਵੀ ਪੜ੍ਹੋ: ਸਾਰੇ ਦੋਸ਼ੀਆਂ ਨੂੰ ਬਰੀ ਕਰਨ ਤੋਂ ਬਾਅਦ ਖੁਦ ਸੇਵਾਮੁਕਤ ਹੋਏ ਜੱਜ ਸੁਰੇਂਦਰ ਕੁਮਾਰ ਯਾਦਵ


4 ਅਕਤਬੂਰ ਨੂੰ ਸ਼ੋਅ ਦੀ ਸ਼ੁਰੂਆਤ ਦੇਵੀਗੜ੍ਹ, ਪਟਿਆਲਾ ਤੋਂ ਇਕ ਜਨਤਕ ਮੀਟਿੰਗ ਨਾਲ ਹੋਵੇਗੀ ਅਤੇ ਇਕ ਹੋਰ ਜਨਤਕ ਮੀਟਿੰਗ ਦੇ ਨਾਲ ਹਰਿਆਣਾ ਦੀ ਸਰਹੱਦ ‘ਤੇ ਸਮਾਪਤੀ ਹੋਵੇਗੀ।
ਹਰਿਆਣਾ ਦੀ ਸਰਹੱਦ ਤੋਂ ਇਹ ਰੋਡ ਸ਼ੋਅ ਹਰਿਆਣਾ ਕਾਂਗਰਸ ਵਲੋਂ ਜਾਰੀ ਰਹੇਗਾ ਅਤੇ ਦਿੱਲੀ ਵਿਖੇ ਸਮਾਪਤ ਹੋਵੇਗਾ।

ਰੋਡ ਸ਼ੋਅ ‘ਚ ਅਗਵਾਈ ਕਰਨ/ਹਿੱਸਾ ਲੈਣ ਵਾਲੇ ਪ੍ਰਮੁੱਖ ਨੇਤਾਵਾਂ ‘ਚ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ, ਹਰੀਸ਼ ਰਾਵਤ, ਇੰਚਾਰਜ, ਪੰਜਾਬ ਕਾਂਗਰਸ ਦੇ ਮਾਮਲਿਆਂ ਅਤੇ ਸੁਨੀਲ ਜਾਖੜ ਪ੍ਰਧਾਨ ਪ੍ਰਦੇਸ਼ ਕਾਂਗਰਸ ਸ਼ਾਮਲ ਹਨ।

ਦਸ ਦਈਏ ਕਿ ਕਲਾਕਾਰਾਂ ਅਤੇ ਕਿਸਾਨ ਜੱਥੇਬੰਦੀਆਂ ਦੀ ਇਕੱਠੀ ਬੈਠਕ ਹੋਈ ਸੀ ਜਿਸ ਤੋਂ ਬਾਅਦ ਕਈ ਅਹਿਮ ਫ਼ੈਸਲੇ ਲਏ ਗਏ ਸਨ। ਕਿਸਾਨਾਂ ਨੇ ਵੀ ਕਲਕਾਰਾਂ ਦਾ ਸੁਆਗਤ ਕੀਤਾ ਹੈ ਤੇ ਕਲਕਾਰਾਂ ਨੇ ਵੀ ਭਰੋਸਾ ਦਵਾਇਆ ਹੈ ਕਿ ਉਹ ਵੀ ਹਰ ਹਾਲਤ ਵਿੱਚ ਕਿਸਾਨਾਂ ਦੇ ਹੱਕਾਂ ਲਈ ਹਰ ਮੁਸ਼ਕਿਲ ਦਾ ਸਾਹਮਣਾ ਕਰਨਗੇ।  

Click to comment

Leave a Reply

Your email address will not be published. Required fields are marked *

Most Popular

To Top