News

ਕਿਸਾਨਾਂ ਦੇ ਹੌਂਸਲੇ ਬੁਲੰਦ, 50 ਟਰਾਲੀਆਂ ਅਨਾਜ ਦੀਆਂ ਪਹੁੰਚੀਆਂ ਦਿੱਲੀ

ਕੇਂਦਰੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। 26 ਜੂਨ ਨੂੰ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਜਾ ਰਹੇ ਹਨ। ਇਸ ਕਾਰਨ ਕਿਸਾਨਾਂ ਨੇ ਇੱਕ ਵਾਰ ਫਿਰ ਸਿੰਘੁ-ਕੁੰਡਲੀ ਬਾਰਡਰ ਮੋਰਚੇ ਨੂੰ ਮਜ਼ਬੂਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਝੋਨੇ ਦੀ ਫ਼ਸਲ ਦੀ ਬਿਜਾਈ ਤੋਂ ਬਾਅਦ ਹੁਣ ਇੱਕ ਵਾਰ ਫਿਰ ਕੁੰਡਲੀ ਬਾਰਡਰ ਤੇ ਕਿਸਾਨ ਆਉਣਾ ਸ਼ੁਰੂ ਹੋ ਗਏ ਹਨ।

Farmers' protest: Copies of Farm laws burnt near the residences of BJP  leaders in Punjab, Haryana and Tamil Nadu - Telegraph India

ਕਿਸਾਨਾਂ ਨੇ ਕੁੰਡਲੀ ਬਾਰਡਰ ‘ਤੇ ਗੋਲਡਨ ਹੱਟ ਢਾਬੇ ‘ਤੇ ਇੱਕ ਆਟਾ ਮਿੱਲ ਲਾ ਲਈ ਹੈ ਤਾਂ ਕਿ ਸਰਹੱਦ ‘ਤੇ ਆਟੇ ਦੀ ਕੋਈ ਘਾਟ ਨਾ ਹੋਵੇ। ਸੋਨੀਪਤ ਜ਼ਿਲ੍ਹੇ ਦੇ ਆਸ ਪਾਸ ਦੇ ਕਿਸਾਨ ਅਨਾਜ ਵਾਲੀਆਂ 50 ਦੇ ਕਰੀਬ ਟਰਾਲੀਆਂ ‘ਤੇ ਲੈ ਕੇ ਪੁੱਜੇ ਹਨ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ 7 ਮਹੀਨਿਆਂ ਤੋਂ ਜਾਰੀ ਹੈ।

ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੇ ਸਾਰੇ ਰਾਹ ਬੰਦ ਹੋ ਚੁੱਕੇ ਹਨ ਪਰ ਸਰਕਾਰ ਤੇ ਸੰਯੁਕਤ ਕਿਸਾਨ ਮੋਰਚਾ ਅਜੇ ਵੀ ਚਾਹੁੰਦੇ ਹਨ ਇੱਕ ਦੂਜੇ ਨਾਲ ਗੱਲ ਹੋਵੇ ਪਰ ਦੋਵਾਂ ਵਿਚੋਂ ਕੋਈ ਵੀ ਪਹਿਲ ਨਹੀਂ ਕਰ ਰਿਹਾ, ਜਿਸ ਕਾਰਨ ਹੁਣ ਕਿਸਾਨ ਇਕ ਵਾਰ ਫਿਰ ਸਾਰੇ ਮੋਰਚਿਆਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ।

ਇਸ ‘ਤੇ ਕਿਸਾਨ ਆਗੂ ਅਭਿਮਨਿਊ ਕੋਹਾੜ ਤੇ ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ 26 ਨਵੰਬਰ ਨੂੰ ਅਸੀਂ ਇਹ ਨਾਅਰਾ ਲੈ ਕੇ ਆਏ ਸੀ ਕਿ ਅਸੀਂ 6 ਮਹੀਨਿਆਂ ਦੇ ਰਾਸ਼ਨ ਲੈ ਕੇ ਦਿੱਲੀ ਲਈ ਰਵਾਨਾ ਹੋਏ ਹਾਂ। ਉਨ੍ਹਾਂ ਨੂੰ ਦਿੱਲੀ ਦੀ ਸਰਹੱਦ ‘ਤੇ ਬੈਠੇ 6 ਤੋਂ ਵੱਧ ਹੋ ਚੁੱਕੇ ਹਨ। ਸਾਨੂੰ ਰਾਸ਼ ਦੀ ਲੋੜ ਹੈ ਤਾਂ ਜੋ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
 

Click to comment

Leave a Reply

Your email address will not be published.

Most Popular

To Top