News

ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਮੋਦੀ ਸਰਕਾਰ ਲਵੇਗੀ ਕੋਈ ਐਕਸ਼ਨ?

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸ ਤਹਿਤ ਹੁਣ ਕਿਸਾਨ ਅਪਣੇ ਸੂਬਿਆਂ ਵਿੱਚੋਂ ਉੱਠ ਕੇ ਦਿੱਲੀ ਪਹੁੰਚ ਚੁੱਕੇ ਹਨ। ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਪਹੁੰਚਣ ਵਿੱਚ ਸਫ਼ਲ ਹੋਏ ਹਨ।

ਬੇਸ਼ੱਕ ਸਮੇਂ ਦੀ ਸਰਕਾਰ ਵੱਲੋਂ ਬਹੁਤ ਸਾਰੀਆਂ ਰੋਕਾਂ ਲਗਾਈਆਂ ਗਈਆਂ ਸਨ ਪਰ ਕਿਸਾਨਾਂ ਨੇ ਇਹਨਾਂ ਮੁਸ਼ਕਿਲਾਂ ਨਾਲ ਲੋਹਾ ਲਿਆ ਹੈ ਤੇ ਦਿੱਲੀ ਪਹੁੰਚੇ ਹਨ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਤੋਂ ਅੰਨਦਾਤਾ ਨੂੰ ਨਿਰਾਸ਼ ਕੀਤਾ ਹੈ। ਪ੍ਰਧਾਨ ਮੰਤਰੀ ਕਿਸਾਨ ਮਸਲੇ ਤੇ ਚੁੱਪ ਵੱਟੀ ਬੈਠੇ ਹਨ।

ਕਿਸਾਨਾਂ ਨੇ ਲੰਬਾ ਸੰਘਰਸ਼ ਛੇੜਿਆ ਹੋਇਆ ਹੈ ਪਰ ਪ੍ਰਧਾਨ ਮੰਤਰੀ ਦਾ ਰਵੱਈਆ ਇਸ ਤਰ੍ਹਾ ਦਾ ਹੈ ਜਿਵੇਂ ਉਹ ਸਭ ਕੁੱਝ ਜਾਣਦਿਆਂ ਹੋਇਆ ਵੀ ਅਣਜਾਣ ਬਣ ਰਹੇ ਹੋਣ।  ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਨਰੇਂਦਰ ਮੋਦੀ ਨੇ ਦਿੱਲੀ ਵੱਲ ਵਧੇ ਰਹੇ ਕਿਸਾਨਾਂ ‘ਤੇ ਰਾਹ ‘ਚ ਹੋਏ ਤਸ਼ੱਦਦ ‘ਤੇ ਇਕ ਸ਼ਬਦ ਵੀ ਨਹੀਂ ਬੋਲਿਆ।

ਹਰ ਨਿੱਕੀ ਗੱਲ ‘ਤੇ ਟਵੀਟ ਰਾਹੀਂ ਸੰਚਾਰ ਕਰਨ ਵਾਲੇ ਪੀਐਮ ਤੋਂ ਕਿਸਾਨਾਂ ਲਈ ਦੋ ਬੋਲ ਵੀ ਨਹੀਂ ਸਰੇ। ਪਹਿਲਾਂ ਹਰਿਆਣਾ ਬਾਰਡਰ ਟੱਪਣਾ ਵੱਡੀ ਚੁਣੌਤੀ ਸੀ ਤੇ ਫਿਰ ਦਿੱਲੀ ਦੀ ਸਰਹੱਦ, ਜਿੱਥੇ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਸੀ। ਪਰ ਕਿਸਾਨ ਹਰ ਅੜਚਨ ਨਾਲ ਲੋਹਾ ਲੈਂਦਿਆਂ ਅੱਗੇ ਵਧਦੇ ਗਏ।

ਇਸ ਦਰਮਿਆਨ ਠੰਡ ਦੀ ਰੁੱਤ ‘ਚ ਕਿਸਾਨਾਂ ‘ਤੇ ਪਾਣੀ ਦੀਆਂ ਬੌਛਾੜਾਂ ਕੀਤੀਆਂ ਗਈਆਂ। ਵੱਡੇ ਬੈਰੀਕੇਡ ਲਾਏ ਗਏ, ਚੱਟਾਨਾਂ ਵਰਗੇ ਪੱਥਰ ਰਾਹ ‘ਚ ਰੱਖੇ ਗਏ, ਮਿੱਟੀ ਦੇ ਢੇਰ ਲਾਏ ਗਏ ਤੇ ਸੜਕਾਂ ਵਿਚਾਲੇ ਕਈ-ਕਈ ਫੁੱਟ ਡੂੰਘੇ ਟੋਏ ਪੱਟ ਦਿੱਤੇ ਗਏ ਤਾਂ ਜੋ ਕਿਸਾਨ ਅੱਗੇ ਨਾ ਲੰਘ ਸਕਣ।

ਪਰ ਆਪਣੇ ਦ੍ਰਿੜ ਸੰਕਲਪ ਤਹਿਤ ਕਿਸਾਨਾਂ ਨੇ ਮਿੱਥਿਆ ਸੀ ਕਿ ਹਰ ਹਾਲ ਦਿੱਲੀ ਪਹੁੰਚ ਕੇ ਹੀ ਦਮ ਲੈਣਾ ਹੈ। ਦੇਸ਼ ‘ਚ ਐਨੇ ਵੱਡੇ ਪੱਧਰ ‘ਤੇ ਕੋਈ ਸੰਘਰਸ਼ ਹੋ ਰਿਹਾ ਹੋਵੇ ਤੇ ਦੇਸ਼ ਦੀ ਅਗਵਾਈ ਕਰਨ ਵਾਲੇ ਇਨਸਾਨ ਦਾ ਇੰਝ ਚੁੱਪ ਵੱਟਣਾ ਸੋਭਾ ਨਹੀਂ ਦਿੰਦਾ।

ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਸੰਬੰਧਤ ਮੈਦਾਨ ‘ਚ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ। ਉੱਥੇ ਹੀ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹਰਿਆਣਾ ‘ਚ ਫਸੇ ਕਿਸਾਨਾਂ ਦੀ ਉਡੀਕ ਕਰ ਰਹੇ ਹਨ। ਕਈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਾਂ ਤਾਂ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਹਨ ਜਾਂ ਪ੍ਰਦਰਸ਼ਨ ਲਈ ਜੰਤਰ-ਮੰਤਰ ਜਾਣਾ ਚਾਹੁੰਦਾ ਹੈ।

ਹਾਲਾਂਕਿ ਬੇਸ਼ੱਕ ਹੀ ਪੁਲਿਸ ਨੇ ਉਨ੍ਹਾਂ ਰਾਸ਼ਟਰੀ ਰਾਜਧਾਨੀ ‘ਚ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਉਹ ਬੁਰਾੜੀ ਦੇ ਨਿਰੰਕਾਰੀ ਮੈਦਾਨ ‘ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਸੰਬੰਧਤ ਮੈਦਾਨ ‘ਚ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ।

Click to comment

Leave a Reply

Your email address will not be published. Required fields are marked *

Most Popular

To Top