ਕਿਸਾਨਾਂ ਦੇ ਪੱਛਮ ਬੰਗਾਲ ’ਚ ਜਾਣ ਨੂੰ ਲੈ ਕੇ ਖੇਤੀ ਮੰਤਰੀ ਭੜਕੇ, ਕਹੀ ਅਜਿਹੀ ਗੱਲ

ਵੱਡੀ ਗਿਣਤੀ ਵਿੱਚ ਕਿਸਾਨ ਪੱਛਮੀ ਬੰਗਾਲ ਵਿੱਚ ਪਹੁੰਚੇ ਹੋਏ ਹਨ। ਉੱਥੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਲਗਾਤਾਰ ਪ੍ਰਚਾਰ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਦੇ ਇਸ ਮੋਰਚੇ ਨੂੰ ਲੈ ਕੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਉਹਨਾਂ ਨੂੰ ਜਵਾਬ ਦਿੱਤਾ ਹੈ। ਉਹਨਾਂ ਨੇ ਕਿਸਾਨਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ, “ਉਹ ਪੱਛਮੀ ਬੰਗਾਲ ਵਿੱਚ ਜਾ ਕੇ ਪੱਥਰਾਂ ’ਤੇ ਸਿਰ ਨਾ ਮਾਰਨ।

ਉਹ ਅਪਣੇ ਮਾਮਲਿਆਂ ਦੇ ਫ਼ੈਸਲੇ ਨਹੀਂ ਲੈ ਪਾ ਰਹੇ ਅਤੇ ਦੂਜਿਆਂ ਦੀ ਠੇਕੇਦਾਰੀ ਲੈ ਰਹੇ ਹਨ।” ਨਰਿੰਦਰ ਤੋਮਰ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਪੱਥਰ ਨਾਲ ਸਿਰ ਮਾਰਨ ਨਾਲ ਕੁੱਝ ਨਹੀਂ ਹੋਣਾ। ਉਹਨਾਂ ਨੇ ਮਮਤਾ ਬੈਨਰਜੀ ’ਤੇ ਵੀ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਵਿਦਾਈ ਦਾ ਸਮਾਂ ਆ ਗਿਆ ਹੈ।
ਦਸ ਦਈਏ ਕਿ ਖੇਤੀ ਮੰਤਰੀ ਦੇ ਗ੍ਰਹਿ ਰਾਜ ਵਿੱਚ ਕਿਸਾਨ ਆਗੂ ਰਿਕੇਸ਼ ਟਿਕੈਤ ਲਗਾਤਾਰ ਮਹਾਪੰਚਾਇਤ ਕਰ ਰਹੇ ਹਨ। ਰੀਵਾ ਵਿੱਚ ਮਹਾਪੰਚਾਇਤ ਦੌਰਾਨ ਉਹਨਾਂ ਨੇ ਰਾਕੇਸ਼ ਟਿਕੈਤ ’ਤੇ ਵੀ ਜਮ ਕੇ ਹਮਲਾ ਕੀਤਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਸਰਕਾਰ ਕਿਸਾਨਾਂ ਤੋਂ ਚਾਵਲ ਮੰਗ ਰਹੀ ਹੈ ਅਤੇ ਕਿਸਾਨ ਸਰਕਾਰ ਤੋਂ ਐਮਐਸਪੀ ਦੀ ਮੰਗ ਕਰ ਰਹੇ ਹਨ।
