ਕਿਸਾਨਾਂ ਦੇ ਧਰਨਿਆਂ ’ਤੇ ਸੀਐਮ ਮਾਨ ਦਾ ਵੱਡਾ ਬਿਆਨ, ਇੰਝ ਲਗਦਾ ਹੈ ਧਰਨੇ ਰਿਵਾਜ਼ ਬਣ ਗਏ ਨੇ

 ਕਿਸਾਨਾਂ ਦੇ ਧਰਨਿਆਂ ’ਤੇ ਸੀਐਮ ਮਾਨ ਦਾ ਵੱਡਾ ਬਿਆਨ, ਇੰਝ ਲਗਦਾ ਹੈ ਧਰਨੇ ਰਿਵਾਜ਼ ਬਣ ਗਏ ਨੇ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਮੀਟਿੰਗ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਜਿਸ ਵਿੱਚ ਉਹਨਾਂ ਨੇ ਕਿਸਾਨਾਂ ਤੇ ਤਿੱਖਾ ਹਮਲਾ ਬੋਲਿਆ ਹੈ। ਕਿਸਾਨਾਂ ਵੱਲੋਂ ਲਗਾਏ ਜਾ ਰਹੇ ਧਰਨਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੈਬਨਿਟ ਮੰਤਰੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਦੌਰਾਨ ਉਹਨਾਂ ਦੀ ਸਰਕਾਰ ਨੇ ਖੇਤੀ ਸਬੰਧੀ ਵੱਡੇ ਫ਼ੈਸਲੇ ਲਏ ਹਨ।

Image

ਪਰ ਕੁਝ ਮਹੀਨਿਆਂ ਦੌਰਾਨ ਦੇਖਣ ਨੂੰ ਮਿਲਿਆ ਹੈ ਕਿ ਜਿੱਥੇ ਮਰਜ਼ੀ ਹਾਈਵੇਅ ਤੇ ਬੈਠ ਕੇ ਧਰਨਾ ਲਗਾ ਦਿੱਤਾ ਜਾਂਦਾ ਹੈ, ਜਿਹੜੀ ਮਰਜ਼ੀ ਸੜਕ ਜਾਮ ਕਰ ਦਿੱਤੀ ਜਾਂਦੀ ਹੈ। ਜਿੰਨੀਆਂ ਮੀਟਿੰਗਾਂ 7 ਮਹੀਨਿਆਂ ਵਿੱਚ ਸਰਕਾਰ ਨੇ ਕਿਸਾਨ ਜੱਥੇਬੰਦੀਆਂ ਨਾਲ ਕੀਤੀਆਂ ਹਨ, ਇੰਨੀਆਂ ਸ਼ਾਇਦ ਪਿਛਲੇ ਦਸ ਸਾਲ ਵਿੱਚ ਨਹੀਂ ਹੋਈਆਂ ਹੋਣੀਆਂ। ਮਾਨ ਨੇ ਕਿਹਾ ਕਿ ਸਰਕਾਰ ਨੇ ਜਿਹੜੀ ਮੰਗ ਮੰਨ ਲਈ, ਉਸ ਨੂੰ ਲਾਗੂ ਕਰਨ ਵਿੱਚ ਸਮਾਂ ਲੱਗਦਾ ਹੈ।

ਉਹਨਾਂ ਕਿਹਾ ਕਿ ਪਹਿਲਾਂ ਇੱਕ ਧਰਨਾ ਗੱਲਬਾਤ ਕਰਨ ਲਈ, ਫਿਰ ਮੰਗਾਂ ਲਈ,  ਫਿਰ ਇਕ ਧਰਨਾ ਨੋਟੀਫਿਕੇਸ਼ਨ ਲਈ ਲਗਾ ਦਿੱਤਾ ਜਾਂਦਾ ਹੈ। ਇੰਝ ਲਗਦਾ ਹੈ ਜਿਵੇਂ ਧਰਨੇ ਲਗਾਉਣ ਦਾ ਰਿਵਾਜ਼ ਹੀ ਬਣ ਗਿਆ ਹੋਵੇ। ਉਨ੍ਹਾਂ ਕਿਹਾ ਕਿ ਉਹ ਵੀ ਕਿਸਾਨ ਪਰਿਵਾਰ ’ਚੋਂ ਹਨ ਅਤੇ ਉਨ੍ਹਾਂ ਦੀ ਕਿਸਾਨਾਂ ਨਾਲ ਪੂਰੀ ਹਮਦਰਦੀ ਹੈ।

ਧਰਨਾ ਦੇਣਾ ਡੈਮੋਕ੍ਰੇਟਿਕ ਹੱਕ ਹੈ ਪਰ ਸਰਕਾਰ ਨੂੰ ਸਮਾਂ ਤਾਂ ਦਿੱਤਾ ਜਾਵੇ। ਵਾਰ-ਵਾਰ ਸੜਕਾਂ ਜਾਮ ਕਰਨ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਮਿੱਲਾਂ ਵਾਲਿਆਂ ਨੇ ਆਖਿਆ ਸੀ ਕਿ 15 ਤੋਂ 20 ਦੇ ਵਿਚਕਾਰ ਹੀ ਮਿੱਲਾਂ ਚਲਾ ਸਕਦੇ ਹਨ, ਉਨ੍ਹਾਂ ਦੀਆਂ ਵੀ ਕੁੱਝ ਮਜਬੂਰੀਆਂ ਹਨ ਜਿਸ ਕਾਰਨ ਉਹ ਇਨ੍ਹਾਂ ਤਾਰੀਖ਼ਾਂ ਦਰਮਿਆਨ ਹੀ ਮਿੱਲਾਂ ’ਚ ਕੰਮ ਸ਼ੁਰੂ ਕਰ ਸਕਦੇ ਹਨ, ਲਿਹਾਜ਼ਾ 5 ਤੋਂ 20 ਦੇ ਵਿਚਾਲੇ ਮਿੱਲਾਂ ਚੱਲਣ ਵਿਚ ਇੰਨੀ ਵੱਡੀ ਗੱਲ ਨਹੀਂ ਹੈ, ਜਿਸ ਕਰਕੇ ਬੱਸਾਂ ਰੋਕਣੀਆਂ ਪੈ ਜਾਣ। ਰਨਾਕਾਰੀਆਂ ਨੂੰ ਆਮ ਲੋਕਾਂ ਦੀਆਂ ਮੁਸੀਬਤਾਂ ਨੂੰ ਵੀ ਸਮਝਣਾ ਚਾਹੀਦਾ ਹੈ।

Leave a Reply

Your email address will not be published.