News

ਕਿਸਾਨਾਂ ਦੇ ਦਿੱਲੀ ਜਾਣ ਦੀ ਕੱਸੀ ਤਿਆਰੀ, ਕਿਸਾਨ ਜੱਥਿਆਂ ਲਈ ਸੂਚੀ ਜਾਰੀ

ਪੰਜਾਬ ਦੇ ਕਿਸਾਨਾਂ ਨੇ ਦਿੱਲੀ ਜਾਣ ਦੀ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ। ਕਿਸਾਨ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਤੇ ਦਿੱਲੀ ਪਹੁੰਚਣਗੇ ਤੇ ਦਿੱਲੀ ਦਾ ਘਿਰਾਓ ਕਰਨਗੇ। ਦਿੱਲੀ ਜਾਣ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਕਿਸਾਨ ਦੇ ਦਿੱਲੀ ਜਾਣ ਵਾਲੇ ਜੱਥਿਆਂ ਲਈ ਕੁੱਝ ਜ਼ਰੂਰੀ ਸਮਾਨ ਦੀ ਸੂਚੀ ਤਿਆਰ ਕੀਤੀ ਹੈ। 26 ਨਵੰਬਰ ਨੂੰ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਜੱਥਿਆਂ ਲਈ ਲੋੜੀਂਦਾ ਸਮਾਨ ਇਹ ਹੈ

(1) 4/5 ਪਹਿਨਣ ਵਾਲੇ ਗਰਮ ਕੱਪੜੇ।

(2) ਕੋਲਗੇਟ, ਬਰਸ਼, ਸਾਬਣ, ਤੇਲ , ਤੌਲੀਆ, ਕਛਿਹਰਾ।

(3) ਰਜਾਈ, ਤਲਾਈ, ਕੰਬਲ।

(4) ਆਟਾ, ਦਾਲ, ਖੰਡ, ਪੱਤੀ,  ਮਿਰਚ, ਮਸਾਲੇ ਲੂਣ, ਰਿਫਾਈਡ, ਪਿਆਜ਼, ਅਚਾਰ ਦੇ ਡੱਬੇ।
 
 (5) ਵਾਟਰ ਪਰੂਫ ਛੱਤ ਪਾ ਕੇ, ਟਰਾਲੀ ਬਣਾਈ ਹੋਵੇ।

 (6) 12 ਵੋਲਟ ਦੀ LED ਲਾਈਟ ਟਰਾਲੀ ਵਿੱਚ ਲਾਈ ਹੋਵੇ।

 (7) ਕੁਝ ਮੋਟਰਸਾਈਕਲ ਮੁਸੀਬਤ ਵੇਲੇ ਕਿਤੇ ਜਾਣ ਨੂੰ ਟਰਾਲੀ ਵਿੱਚ ਰੱਖ ਕੇ ਖੜਿਆ ਜਾਵੇ।

 (8) ਇੱਕ ਫੋਲਡਿੰਗ ਮੰਜਾ।

 (9) ਝੰਡਾ, ਬੈਜ ਹਰੇਕ ਕੋਲ ਹੋਣਾ ਜ਼ਰੂਰੀ, ਟਰਾਲੀ ਟਰੈਕਟਰ ਵਾਲਾ ਵੀਰ ਝੰਡਾ ਬੰਨ ਕੇ ਆਵੇ।

 (10) ਟ੍ਰੈਕਟਰ ਛੱਤਰੀ  ਵਾਲ਼ੇ ਹੀ ਹੋਣ , ਡਰਾਇਵਰ ,ਟਰੈਕਟਰ ਦੀ ਬਰੇਕ, ਰੇਡੀਏਟਰ, ਇੰਜਣ ਆਇਲ, ਟਾਇਰ ਆਦਿ ਚੈੱਕ ਕਰਾ ਕੇ ਜਾਣਾ।

 (11) ਇੱਕ ਟਰਾਲੀ ਤੇ 2 ਡਰਾਇਵਰ ਹੋਣੇ ਜ਼ਰੂਰੀ, ਮੈਡੀਕਲੀ ਕਿੱਟ, ਨਸ਼ੇ ਤੋਂ ਪਰਹੇਜ਼ ਕਰਨ ਵਾਲੇ ਹੀ ਹੋਣ।

 (12) ਬਰਸਾਤੀ ਕੋਟ, ਜਾਂ ਛਤਰੀ ਹੋਵੇ ਤਾਂ ਨਾਲ ਲੈ ਲਏ ਜਾਣ।


 (13) ਪਾਣੀ ਵਾਲਾ ਕੈਂਪਰ ਟਰਾਲੀ ਵਿੱਚ ਰੱਖਿਆ ਹੋਵੇ।

 (14) ਆਪੋ ਆਪਣੇ ਬਰਤਨ।

(15) ਪਤੀਲੇ ਵੱਡੇ, ਕੜਛੀ, ਕਰਦਾਂ, ਪ੍ਰਾਂਤ, ਬਾਲਟੀਆਂ, ਡੌਰੀਆਂ, ਡੋਹਲਣੀ, ਚਾਅ ਪੌਣੀ, ਕੌਲੀ, ਗਲਾਸ।

(16) ਆਮ ਜ਼ਰੂਰਤ ਦੀਆਂ ਦਵਾਈਆਂ।

ਦਸ ਦਈਏ ਕਿ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਝੰਡੇ ਹੇਠ ਦੇਸ਼ ਦੀਆਂ 500 ਕਿਸਾਨ ਜੱਥੇਬੰਦੀਆਂ 26 ਤੇ 27 ਨਵੰਬਰ ਦਾ ਦਿੱਲੀ ਵੱਲ ਕੂਚ ਕਰ ਰਹੀਆਂ ਹਨ।


Click to comment

Leave a Reply

Your email address will not be published.

Most Popular

To Top