News

ਕਿਸਾਨਾਂ ਦੇ ‘ਦਿੱਲੀ ਚੱਲੋ’ ਅੰਦੋਲਨ ਦੇ ਡਰ ਕਾਰਨ ਮੋਦੀ ਸਰਕਾਰ ਨੇ ਖੇਡਿਆ ਨਵਾਂ ਪੈਂਤੜਾ

26-27 ਨਵੰਬਰ ਨੂੰ ਕਿਸਾਨਾਂ ਭਾਰੀ ਗਿਣਤੀ ਵਿੱਚ ਦਿੱਲੀ ਪਹੁੰਚ ਰਹੇ ਹਨ। ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ‘ਦਿੱਲੀ ਚੱਲੋ’ ਐਕਸ਼ਨ ਦੇ ਡਰੋਂ ਕੇਂਦਰ ਸਰਕਾਰ ਨਵਾਂ ਫੈਸਲਾ ਕੀਤਾ ਹੈ। ਰੇਲਵੇ ਮਹਿਕਮੇ ਨੇ ‘ਦਿੱਲੀ ਚੱਲੋ’ ਪ੍ਰੋਗਰਾਮ ਕਰਕੇ ਪੰਜਾਬ ਵਿੱਚ ਦਿੱਲੀ ਵਾਲੀਆਂ ਗੱਡੀਆਂ ਨੂੰ ਹਫ਼ਤੇ ਭਰ ਲਈ ਮੁਲਤਵੀ ਕਰ ਦਿੱਤਾ ਹੈ।

ਕੇਂਦਰ ਸਰਕਾਰ ਨੂੰ ਡਰ ਹੈ ਕਿ ਇਨ੍ਹਾਂ ਗੱਡੀਆਂ ਜ਼ਰੀਏ ਕਿਸਾਨ ਕਿਤੇ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਨਾ ਪਹੁੰਚ ਜਾਣ। ਇਸ ਕਰਕੇ 30 ਨਵੰਬਰ ਤੱਕ ਦਿੱਲੀ ਵਾਲੀਆਂ ਕੁਝ ਟਰੇਨਾਂ ਨੂੰ ਮੁਲਤਵੀ ਕੀਤਾ ਗਿਆ ਹੈ। ਅੰਬਾਲਾ ਡਵੀਜ਼ਨ ਦੇ ਡੀਆਰਐਮ ਜੀਐਮ ਸਿੰਘ ਨੇ ਕਿਹਾ ਕਿ ਰੇਲਵੇ ਵੱਲੋਂ ਹਫ਼ਤੇ ਦੀ ਬੁਕਿੰਗ ਰੀਵਿਊ ਕੀਤੀ ਗਈ ਹੈ ਤੇ ਇਹ ਬੁਕਿੰਗ 40 ਫੀਸਦੀ ਤੋਂ ਘੱਟ ਹੋਣ ਕਰ ਕੇ ਕੁਝ ਗੱਡੀਆਂ ਹਫ਼ਤੇ ਲਈ ਮੁਲਤਵੀ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਗੱਡੀਆਂ ਰੱਦ ਕਰਨ ਪਿੱਛੇ ਸਿਰਫ ਯਾਤਰੀਆਂ ਦੀ ਘੱਟ ਬੁਕਿੰਗ ਹੋਣਾ ਹੀ ਹੈ। ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਝੰਡੇ ਹੇਠ ਦੇਸ਼ ਦੀਆਂ 500 ਕਿਸਾਨ ਜੱਥੇਬੰਦੀਆਂ 26 ਤੇ 27 ਨਵੰਬਰ ਦਾ ਦਿੱਲੀ ਵੱਲ ਕੂਚ ਕਰ ਰਹੀਆਂ ਹਨ।

ਕਿਸਾਨਾਂ ਦੇ ਇਸ ਐਕਸ਼ਨ ਦੇਖਦੇ ਹੋਏ ਕੇਂਦਰ ਸਰਕਾਰ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸਾਨਾਂ ਨੂੰ ਦਿੱਲੀ ਵੜਨ ਤੋਂ ਰੋਕਿਆ ਜਾ ਸਕਦਾ ਹੈ।
 
 

Click to comment

Leave a Reply

Your email address will not be published. Required fields are marked *

Most Popular

To Top