News

ਕਿਸਾਨਾਂ ਦੇ ਅੰਦੋਲਨ ਦਾ ਦਿੱਲੀ ਤੇ ਅਸਰ, ਹੋਈ ਸਬਜ਼ੀਆਂ ਦੀ ਘਾਟ

ਕਿਸਾਨਾਂ ਦੇ ਰੋਸ ਪ੍ਰਦਰਸ਼ਨ ਕਾਰਨ ਦਿੱਲੀ ਵਿੱਚ ਸਬਜ਼ੀਆਂ ਅਤੇ ਫ਼ਲ ਮੰਡੀਆਂ ਵਿੱਚ ਮੁਕਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ ਦੇ ਸਾਰੇ ਬਾਰਡਰ ਸੀਲ ਹੋ ਚੁੱਕੇ ਹਨ। ਸਪਲਾਈ ਚੇਨ ਟੁੱਟ ਗਈ ਹੈ ਲਿਹਾਜਾ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋ ਸਕਦਾ ਹੈ।

ਅਜ਼ਾਦਪੁਰ ਮੰਡੀ, ਜੋ ਦਿੱਲੀ ਦੀ ਸਭ ਤੋਂ ਵੱਡੀ ਫਲ ਤੇ ਸਬਜ਼ੀਆਂ ਦੀ ਮੰਡੀ ਹੈ, ਵਿੱਚ ਸ਼ੁੱਕਰਵਾਰ ਤੋਂ ਆਮਦ ‘ਚ ਗਿਰਾਵਟ ਦੇਖਣ ਨੂੰ ਮਿਲੀ। ਅਜ਼ਾਦਪੁਰ ਮੰਡੀ ‘ਚ ਹਰ ਰੋਜ਼ ਨਾ ਸਿਰਫ ਰਾਜਾਂ ਬਲਕਿ ਵਿਦੇਸ਼ਾਂ ਤੋਂ ਵੀ ਮਾਲ ਪਹੁੰਚਦਾ ਹੈ।

ਰੋਜ਼ਾਨਾ ਆਉਣ ਵਾਲੇ ਫਲਾਂ ਦੀ ਮਾਤਰਾ ਹੁਣ ਆਮ 5,500 ਟਨ ਦੀ ਬਜਾਏ ਲਗਪਗ 2,800 ਟਨ  ਹੈ ਤੇ ਸਬਜ਼ੀਆਂ ਦੀ ਮਾਤਰਾ ਆਮ 6,500 ਟਨ ਨਾਲੋਂ 5,600 ਟਨ ਹੋ ਗਈ ਹੈ। ਮੰਡੀ ਦੇ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਬਾਰਡਰ ਸੀਲ ਹੋਣ ਨਾਲ ਮੰਡੀ ਤੇ ਪ੍ਰਭਾਵ ਪੈ ਰਿਹਾ ਹੈ।

ਦਸ ਦਈਏ ਕਿ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਕਾਰਨ ਦਿੱਲੀ ਦੇ ਲੋਕਾਂ ਨੂੰ ਮੁਸ਼ਕਿਲਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸਬਜ਼ੀਆਂ ਨੂੰ ਲੈ ਕੇ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ। ਕਿਸਾਨਾਂ ਨੇ ਅਪਣਾ ਜਾਰੀ ਰੱਖਿਆ ਹੋਇਆ ਹੈ। ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਥਾਂ ਤੇ ਅਪਣਾ ਧਰਨਾ ਪ੍ਰਦਰਸ਼ਨ ਕਰ ਸਕਦੇ ਹਨ ਪਰ ਕਿਸਾਨ ਕੇਂਦਰ ਦੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ।

Click to comment

Leave a Reply

Your email address will not be published. Required fields are marked *

Most Popular

To Top