News

ਕਿਸਾਨਾਂ ਦੀ ਹਾਲਤ ਲਈ ਪ੍ਰਧਾਨ ਮੰਤਰੀ ਮੋਦੀ ਜ਼ਿੰਮੇਵਾਰ: ਜਿਆਣੀ

ਪੰਜਾਬ ਵਿੱਚ ਕਿਸਾਨ ਅੰਦੋਲਨ ਪਿਛਲੇ ਕਰੀਬ 3 -4 ਮਹੀਨੇ ਤੋਂ ਚੱਲ ਰਿਹਾ ਹੈ ਪਰ ਇਸ ਦਾ ਸੇਕ ਹਾਲੇ ਵੀ ਕੇਂਦਰ ਤੱਕ ਪਹੁੰਚਦਾ ਨਜ਼ਰ ਨਹੀਂ ਆ ਰਿਹਾ ਹੈ ਜਿਸ ਦਾ ਮੁੱਖ ਕਾਰਨ ਹੈ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਕੇਂਦਰ ਤੱਕ ਪੰਜਾਬ ਦੇ ਕਿਸਾਨਾਂ ਦੀਆਂ ਤਕਲੀਫਾਂ ਦਾ ਨਾ ਪਹੁੰਚਾਉਣਾ, ਜੀ ਨਹੀਂ ਇਹ ਇਲਜ਼ਾਮ ਅਸੀਂ ਨਹੀਂ ਲਾ ਰਹੇ ਸਗੋਂ ਇਹ ਇਲਜ਼ਾਮ ਲਾਏ ਨੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ।

ਜਿਆਣੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪੰਜਾਬ ਦੇ ਭਾਜਪਾ ਆਗੂ ਮਿੱਠੀਆ ਮਿੱਠੀਆਂ ਗੱਲਾਂ ਕਰ ਕੇ, ਅਤੇ ਚਾਪਲੂਸੀਆਂ ਕਰਕੇ ਕੇਂਦਰ ਨੂੰ ਰਿਝਾਉਣ ਵਿੱਚ ਲੱਗੇ ਹਨ। ਜਦਕਿ ਕਿਸਾਨੀ ਸੰਘਰਸ਼ ਅਤੇ ਪੰਜਾਬ ਨੂੰ ਆ ਰਹੀਆਂ ਹੋਰਨਾ ਮੁਸ਼ਕਿਲਾਂ ਬਾਰੇ ਕੋਈ ਗੱਲ ਕੇਂਦਰ ਤੱਕ ਪਹੁੰਚਣ ਹੀ ਨਹੀ ਦਿੱਤੀ ਜਾ ਰਹੀ।

ਉਨ੍ਹਾਂ ਦੋਸ਼ ਲਾੲਆ ਕਿ ਦੇਸ਼ ਵਿੱਚ ਜੋ ਵੀ ਹੋ ਰਿਹੈ ਉਸਦੇ ਜ਼ਿੰਮੇਵਾਰ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਨ। ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਸਾਨਾਂ ਨੂੰ ਦਲਾਲ ਦੱਸਣ ਵਾਲੇ ਭਾਜਪਾ ਆਗੂਆਂ ਨੁੰ ਲੰਮੇ ਹੱਥੀਂ ਲਿਆ।

ਜਿਆਣੀ ਮੁਤਾਬਕ ਭਾਜਪਾ ਆਗੂਆਂ ਦੇ ਅਜਿਹੇ ਬਿਆਨਾਂ ਕਾਰਨ ਹੀ ਕਾਂਗਰਸ ਦੇ ਹੱਥ ਬਟੇਰ ਲੱਗ ਗਿਆ ਹੈ ਜਿਸ ਦਾ ਕਿ ਕਾਂਗਰਸ ਨੂੰ ਵੱਡਾ ਸਿਆਸੀ ਫਾਇਦਾ ਵੀ ਹੋ ਰਿਹਾ ਹੈ। ਇਸ ਦੌਰਾਨ ਸੁਰਜੀਤ ਕੁਮਾਰ ਜਿਆਣੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਿਸਾਨਾਂ ਨਾਲ ਮੁਲਾਕਾਤ ਕਰ, ਉਨ੍ਹਾਂ ਦੀ ਮੁਸ਼ਿਕਲਾਂ ਹੱਲ ਕਰਨ ਦੀ ਅਪੀਲ ਵੀ ਕੀਤੀ ਹੈ।

ਫਿਲਹਾਲ ਹੁਣ ਸਾਬਕਾ ਮੰਤਰੀ ਜਿਆਣੀ ਦੇ ਇਲਜ਼ਾਮਾਂ ਤੋਂ ਇੱਕ ਗੱਲ ਤਾਂ ਸਾਫ ਹੈ ਕਿ ਪੰਜਾਬ ਭਾਜਪਾ ਦੇ ਆਗੂ ਭਾਵੇਂ ਕਿਸਾਨਾਂ ਦੇ ਹੱਕ ਵਿੱਚ ਕਿੰਨੇ ਹੀ ਬਿਆਨ ਦੇਣ ਪਰ ਇਲਜ਼ਾਮਾਂ ਮੁਤਾਬਕ ਉਹ ਸਿਰਫ ਤੇ ਸਿਰਫ ਕੇਂਦਰ ਦੀ ਚਾਪਲੂਸੀ ਕਰਨ ਵਿੱਚ ਲੱਗੇ ਹਨ ਅਤੇ ਪੰਜਾਬ ਦੀਆਂ ਮੁਸ਼ਕਿਲਾਂ ਕੇਂਦਰ ਦੇ ਕੰਨਾਂ ਤੱਕ ਨਹੀਂ ਪਹੁੰਚਣ ਨਹੀਂ ਦੇ ਰਹੇ। ਹੁਣ ਦੇਖਣਾ ਇਹੀ ਹੈ ਕਿ ਜਿਆਣੀ ਦੇ ਇਲਜ਼ਾਮਾਂ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂ ਆਪਣੀ ਸਫਾਈ ਵਿੱਚ ਕੀ ਕੁੱਝ ਕਹਿੰਦੇ ਹਨ।

Click to comment

Leave a Reply

Your email address will not be published. Required fields are marked *

Most Popular

To Top