Punjab

ਕਿਸਾਨਾਂ ਦੀ ਲੜਾਈ ਅਸੀਂ ਲੜਾਂਗੇ ਵੀ ਤੇ ਜਿੱਤਾਂਗੇ ਵੀ: ਹਰੀਸ਼ ਰਾਵਤ

ਲੋਕਾਂ ਵੱਲੋਂ ਬਿੱਲਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਰਾਸ਼ਟਰਪਤੀ ਨੇ ਇਹਨਾਂ ਬਿੱਲਾਂ ਤੇ ਮੋਹਰ ਲਗਾ ਦਿੱਤੀ ਹੈ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਰਾਜ ਦੇ ਕਾਨੂੰਨਾਂ ਵਿੱਚ ਸੰਭਾਵਤ ਸੋਧਾਂ ਸਮੇਤ ਸਾਰੇ ਵਿਕਲਪਾਂ ਦੀ ਪੜਤਾਲ ਕਰ ਰਹੀ ਹੈ ਤਾਂ ਜੋ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।

ਉੱਥੇ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕਿਸਾਨ ਤੇ ਖੇਤੀ ਦੋਵੇਂ ਹੀ ਖਤਰੇ ਵਿੱਚ ਹਨ। ਇਸ ਲਈ ਹੁਣ ਕਾਂਗਰਸ ਕਿਸਾਨਾਂ ਦੀ ਲੜਾਈ ਲੜੇਗੀ। ਉਹਨਾਂ ਅੱਗੇ ਕਿਹਾ ਕਿ ਕਿਸਾਨੀ ਦੀ ਲੜਾਈ ਵੀ ਦੇਸ਼ ਆਜ਼ਾਦ ਕਰਾਉਣ ਵਾਂਗ ਹੋ ਗਈ ਹੈ। ਹਰੀਸ਼ ਰਾਵਤ ਨੇ ਕਿਹਾ ‘ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੀ ਜ਼ਿੰਮੇਵਾਰੀ ਹੈ।

ਲਾਇਵ ਹੋਣ ਤੋਂ ਬਾਅਦ ਕੈਪਟਨ ਆਏ ਮੀਡੀਆ ਸਾਹਮਣੇ, ਖੇਤੀਬਾੜੀ ਮੰਤਰੀ ਬਾਰੇ ਕਹੀ ਵੱਡੀ ਗੱਲ

ਕੈਪਟਨ ਦੇਸ਼ ਭਰ ਦੇ ਕਿਸਾਨਾਂ ਲਈ ਉਮੀਦ ਹਨ।’ ਉਨ੍ਹਾਂ ਕਿਹਾ ‘ਕਿਸਾਨਾਂ ਨਾਲ ਹੋਣ ਵਾਲੀਆਂ ਵਧੀਕੀਆਂ ਖ਼ਿਲਾਫ ਕੈਪਟਨ ਅਮਰਿੰਦਰ ਸਿੰਘ ਅਗਵਾਈ ਕਰਨ। ਉਨ੍ਹਾਂ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਜ਼ਿੱਦ ਤੇ ਏਜੰਡੇ ਤਹਿਤ ਕੰਮ ਕਰ ਰਹੀ ਹੈ। ਹਰੀਸ਼ ਰਾਵਤ ਨੇ ਸ਼ਹੀਦ ਭਗਤ ਸਿੰਘ ਦੇ ਜਨਮ-ਦਿਨ ਮੌਕੇ ਉਹਨਾਂ ਦੇ ਜੱਦੀ ਪਿੰਡ ਪਹੁੰਚ ਕੇ ਆਖਿਆ ਕਿ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਣਾ ਲੈ ਕੇ ਲੜਾਈ ਲੜਾਂਗੇ।   

Click to comment

Leave a Reply

Your email address will not be published. Required fields are marked *

Most Popular

To Top